ਲੇਬਨਾਨ ''ਚ ਇਜ਼ਰਾਈਲੀ ਹਵਾਈ ਹਮਲੇ ''ਚ 3 ਪੈਰਾਮੈਡਿਕਸ ਦੀ ਮੌਤ

Saturday, Nov 23, 2024 - 01:19 PM (IST)

ਬੇਰੂਤ (ਏਜੰਸੀ)- ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ 3 ਪੈਰਾਮੈਡਿਕਸ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਦਿੰਦੇ ਹੋਏ ਲੇਬਨਾਨ ਦੇ ਜਨ ਸਿਹਤ ਮੰਤਰਾਲਾ ਨੇ ਦੱਸਿਆ ਕਿ ਇਹ ਹਮਲਾ ਡੇਰ ਕਾਨੂਨ ਰਾਸ ਅਲ ਐਨ ਜੰਕਸ਼ਨ 'ਤੇ ਹੋਇਆ। ਮੰਤਰਾਲਾ ਦੇ ਪਬਲਿਕ ਹੈਲਥ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਜ਼ਰਾਈਲੀ ਫੌਜ ਨੇ ਦੱਖਣ ਵਿੱਚ ਪੈਰਾਮੈਡਿਕਸ ਅਤੇ ਐਂਬੂਲੈਂਸ ਸੇਵਾਵਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ: ਭਾਰਤੀਆਂ ਲਈ ਯੂਰਪ ਦਾ ਵੀਜ਼ਾ ਹਾਸਲ ਕਰਨਾ ਹੋਇਆ ਔਖਾ

ਇਸ ਵਿਚ ਕਿਹਾ ਗਿਾ,"ਅੱਜ ਲਗਾਤਾਰ ਦੂਜੀ ਵਾਰ, ਇਜ਼ਰਾਈਲ ਨੇ ਇਸਲਾਮਿਕ ਹੈਲਥ ਅਥਾਰਟੀ ਐਸੋਸੀਏਸ਼ਨ - ਸਿਵਲ ਡਿਫੈਂਸ ਨਾਲ ਜੁੜੀ ਇੱਕ ਟੀਮ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਤਿੰਨ ਪੈਰਾਮੈਡਿਕਸ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ।" ਤੁਹਾਨੂੰ ਦੱਸ ਦੇਈਏ ਕਿ ਇਜ਼ਰਾਇਲੀ ਫੌਜ 23 ਸਤੰਬਰ ਤੋਂ ਲੈਬਨਾਨ 'ਤੇ ਹਵਾਈ ਹਮਲੇ ਕਰ ਰਹੀ ਹੈ। ਉਸ ਨੇ ਸਰਹੱਦ ਦੇ ਪਾਰ 'ਸੀਮਤ' ਜ਼ਮੀਨੀ ਮੁਹਿੰਮ ਵੀ ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ ਹਿਜ਼ਬੁੱਲਾ ਨੂੰ ਕਮਜ਼ੋਰ ਕਰਨਾ ਹੈ। ਇਜ਼ਰਾਈਲੀ ਹਮਲਿਆਂ ਵਿੱਚ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾਹ ਸਮੇਤ ਕਈ ਕਮਾਂਡਰ ਮਾਰੇ ਗਏ ਹਨ ਅਤੇ ਉਸ ਦੇ ਕਈ ਠਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ, ਲੇਬਨਾਨੀ ਸਮੂਹ ਵੀ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗ ਕੇ ਜਵਾਬੀ ਕਾਰਵਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਹਿੰਸਾ 'ਚ 18 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News