ਈਰਾਨੀ ਹਮਲੇ 'ਚ ਇਰਾਕੀ ਕੁਰਦਿਸ਼ ਤੇਲ ਵਪਾਰੀ ਦਾ ਮਹਿਲ ਤਬਾਹ
Sunday, Mar 20, 2022 - 02:18 AM (IST)
ਇਰਬਿਲ-ਇਰਾਕੀ ਕੁਰਦਿਸ਼ ਤੇਲ ਕਾਰੋਬਾਰੀ (ਟਾਈਕੂਨ) ਦਾ ਸ਼ਾਨਦਾਰ ਮਹਿਲ ਇਥੇ ਅਮਰੀਕੀ ਕੌਂਸਲੇਟ ਕੰਪਲੈਕਸ ਨੇੜੇ ਇਸ ਹਫ਼ਤੇ ਦੇ ਸ਼ੁਰੂ 'ਚ ਈਰਾਨੀ ਮਿਜ਼ਾਈਲ ਹਮਲਿਆਂ 'ਚ ਤਬਾਹ ਹੋ ਗਿਆ ਹੈ। ਈਰਾਨ ਦੇ ਸ਼ਕਤੀਸ਼ਾਲੀ 'ਰਿਵੋਲਿਊਸ਼ਨਰੀ ਗਾਰਡ' ਨੇ ਕਿਹਾ ਕਿ ਉਸ ਨੇ ਇਹ ਹਮਲੇ ਪਿਛਲੇ ਐਤਵਾਰ ਨੂੰ ਕੀਤੇ ਸਨ। ਇਸ ਹਮਲੇ 'ਚ ਇਜ਼ਰਾਈਲੀ ਖੁਫ਼ੀਆ ਏਜੰਸੀ ਮੋਸਾਦ ਦੇ 'ਰਣਨੀਤਕ ਕੇਂਦਰ' ਨੂੰ ਨਿਸ਼ਾਨਾ ਬਣਾਇਆ ਗਿਆ ਅਤੇ 12 ਕਰੂਜ਼ ਮਿਜ਼ਾਈਲ ਦੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ : ਨਾਟੋ ਨੂੰ ਪੂਰਬ ਦਿਸ਼ਾ 'ਚ ਵਿਸਤਾਰ ਨਹੀਂ ਕਰਨਾ ਚਾਹੀਦਾ : ਚੀਨੀ ਡਿਪਲੋਮੈਟ
ਗਾਰਡ ਨੇ ਕਿਹਾ ਕਿ ਈਰਾਨ ਦੇ ਇਹ ਹਮਲੇ ਸੀਰੀਆ 'ਚ ਇਜ਼ਰਾਈਲ ਹਮਲੇ ਦੇ ਜਵਾਬ 'ਚ ਕੀਤੇ ਗਏ। ਇਜ਼ਰਾਈਲ ਹਮਲੇ 'ਚ ਪਿਛਲੇ ਹਫ਼ਤੇ ਈਰਾਨੀ ਨੀਮ ਫੌਜੀ ਬਲ ਦੇ ਦੋ ਜਵਾਨ ਮਾਰੇ ਗਏ ਸਨ। ਇਰਾਕੀ ਕੁਰਦਿਸ਼ ਤੇਲ ਕੰਪਨੀ 'ਕੇ.ਏ.ਆਰ.' ਸਮੂਹ ਦੇ ਸੀ.ਈ.ਓ. ਬਾਜ ਕਰੀਮ ਬਾਰਜਿੰਜੀ ਨੇ ਮੋਸਾਦ ਤੋਂ ਉਸ ਦੇ ਕਿਸੇ ਵੀ ਸੰਪਰਕ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਜ਼ਾਈਲ ਨੇ ਉਨ੍ਹਾਂ ਦੇ ਸੁੰਦਰ ਮਹਿਲ ਨੂੰ ਤਬਾਹ ਕਰ ਦਿੱਤਾ ਪਰ ਰੱਬ ਦਾ ਸ਼ੁਕਰ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਚੋਟੀ ਦੀ ਅਦਾਲਤ ਨੇ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ
ਹਾਲਾਂਕਿ ਮਿਜ਼ਾਈਲ ਹਮਲੇ 'ਚ ਅਮਰੀਕੀ ਵਣਜ ਦੂਤਘਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਇਆ ਹੈ। ਅਮਰੀਕਾ ਨੇ ਵੀ ਕਿਹਾ ਕਿ ਹੈ ਕਿ ਉਹ ਇਹ ਨਹੀਂ ਮੰਨਦਾ ਕਿ ਉਸ ਦਾ ਦੂਤਘਰ ਨਿਸ਼ਾਨੇ 'ਤੇ ਸੀ ਪਰ ਇਸ ਹਮਲੇ ਨਾਲ ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਵਧ ਗਿਆ ਹੈ। ਇਕ ਇਰਾਕੀ ਖੁਫ਼ੀਆ ਅਧਿਕਾਰੀ ਨੇ ਨਾਂ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਇਸ ਮਹਿਲ ਦੇ ਇਜ਼ਰਾਈਲੀ ਜਾਸੂਸੀ ਕੇਂਦਰ ਹੋਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਅਲਕਾਇਦਾ ਤੇ ਤਾਲਿਬਾਨ ਦੇ ਪੰਜ ਅੱਤਵਾਦੀ ਗ੍ਰਿਫ਼ਤਾਰ : ਅਧਿਕਾਰੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ