ਈਰਾਨ-ਇਜ਼ਰਾਈਲ ਜੰਗ ਵਿਚਾਲੇ ਸ਼ੇਅਰ ਬਾਜ਼ਾਰ 'ਚ ਮਚੀ ਹਾਹਾਕਾਰ, ਮੂਧੇ ਮੂੰਹ ਡਿੱਗਾ ਸੈਂਸੈਕਸ

Monday, Mar 02, 2026 - 09:45 AM (IST)

ਈਰਾਨ-ਇਜ਼ਰਾਈਲ ਜੰਗ ਵਿਚਾਲੇ ਸ਼ੇਅਰ ਬਾਜ਼ਾਰ 'ਚ ਮਚੀ ਹਾਹਾਕਾਰ, ਮੂਧੇ ਮੂੰਹ ਡਿੱਗਾ ਸੈਂਸੈਕਸ

ਬਿਜ਼ਨੈੱਸ ਡੈਸਕ : ਈਰਾਨ-ਇਜ਼ਰਾਈਲ ਜੰਗ ਵਿਚਾਲੇ ਸ਼ੇਅਰ ਬਾਜ਼ਾਰ 'ਚ ਭਾਰੀ ਹਾਹਾਕਾਰ ਮਚ ਗਈ ਹੈ। ਸੋਮਵਾਰ ਵਾਲੇ ਦਿਨ ਬਾਜ਼ਾਰ ਖੁੱਲਦੇ ਸਾਰ ਹੀ ਸੈਂਸੈਕਸ ਮੂਧੇ ਮੂੰਹ ਡਿੱਗ ਪਿਆ। ਯਾਨੀ ਕਿ ਜੰਗ ਤੋਂ ਬਾਅਦ ਸੋਮਵਾਰ ਵਾਲੇ ਦਿਨ ਬਾਜ਼ਾਰ ਖੁੱਲ਼੍ਹਦੇ ਸਾਰ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦੌਰਾਨ ਸੈਂਸੈਕਸ 2,743.46 ਅੰਕ ਡਿੱਗ ਕੇ 78,543.73 ਅੰਕਾਂ 'ਤੇ ਖੁੱਲ੍ਹਿਆ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਜਿਵੇਂ ਹੀ ਵਿਸ਼ਵ ਬਾਜ਼ਾਰ ਖੁੱਲ੍ਹੇ, ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਗਈਆਂ।

ਇਹ ਵੀ ਪੜ੍ਹੋ - ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ ਜੋ ਕੀਤਾ ਸੁਣ ਉੱਡਣਗੇ ਹੋਸ਼

ਇਸ ਦੇ ਨਾਲ ਹੀ ਇਸ ਨਾਲ ਸੋਨੇ, ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਵਧਦੇ ਟਕਰਾਅ ਕਾਰਨ ਅੱਜ ਸ਼ੇਅਰ ਬਾਜ਼ਾਰ ਵਿੱਚ ਇਤਿਹਾਸਕ ਗਿਰਾਵਟ ਆਈ, ਜਿਸ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਸੈਸ਼ਨ ਤੋਂ ਪਹਿਲਾਂ, ਸੈਂਸੈਕਸ 4,000 ਅੰਕਾਂ ਤੋਂ ਵੱਧ ਡਿੱਗ ਕੇ 74,000 'ਤੇ ਆ ਗਿਆ। ਇਸ ਦੌਰਾਨ, ਨਿਫਟੀ ਲਗਭਗ 900 ਅੰਕ ਡਿੱਗ ਕੇ 24,200 'ਤੇ ਆ ਗਿਆ। ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 10 ਪ੍ਰਤੀਸ਼ਤ ਵਧ ਕੇ 80 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈਆਂ। ਬਾਜ਼ਾਰ ਮਾਹਿਰਾਂ ਅਨੁਸਾਰ, ਜੇਕਰ ਜੰਗ ਦੀ ਸਥਿਤੀ ਹੋਰ ਵਿਗੜਦੀ ਹੈ, ਤਾਂ ਤੇਲ ਦੀਆਂ ਕੀਮਤਾਂ ਜਲਦੀ ਹੀ 100 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News