ਟਰੰਪ ਦੇ ਸ਼ਾਂਤੀ ਦਾਅਵੇ ਵਿਚਾਲੇ ਇਰਾਨ ਨੇ ਦਾਗ਼ੀਆਂ ਮਿਜ਼ਾਈਲਾਂ ! ਇਜ਼ਰਾਈਲ ਤੇ ਸਾਊਦੀ ਨੂੰ ਬਣਾਇਆ ਨਿਸ਼ਾਨਾ

Tuesday, Mar 24, 2026 - 12:06 PM (IST)

ਟਰੰਪ ਦੇ ਸ਼ਾਂਤੀ ਦਾਅਵੇ ਵਿਚਾਲੇ ਇਰਾਨ ਨੇ ਦਾਗ਼ੀਆਂ ਮਿਜ਼ਾਈਲਾਂ ! ਇਜ਼ਰਾਈਲ ਤੇ ਸਾਊਦੀ ਨੂੰ ਬਣਾਇਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜੰਗ ਦੇ ਬੱਦਲ ਹੋਰ ਸੰਘਣੇ ਹੁੰਦੇ ਜਾ ਰਹੇ ਹਨ। ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਨਾਲ ਗੱਲਬਾਤ ਹੋਣ ਅਤੇ ਹਮਲਿਆਂ 'ਤੇ 5 ਦਿਨਾਂ ਦੀ ਰੋਕ ਲਗਾਉਣ ਦੇ ਐਲਾਨ ਦੇ ਬਾਵਜੂਦ, ਮੰਗਲਵਾਰ ਸਵੇਰੇ ਇਰਾਨ ਨੇ ਇਜ਼ਰਾਈਲ ਅਤੇ ਖਾੜੀ ਦੇਸ਼ਾਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਭਿਆਨਕ ਹਮਲਾ ਕਰ ਦਿੱਤਾ ਹੈ।

ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਦਾਅਵਾ ਕੀਤਾ ਸੀ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਦੁਸ਼ਮਣੀ ਖ਼ਤਮ ਕਰਨ ਲਈ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ। ਇਸ ਕਾਰਨ ਉਨ੍ਹਾਂ ਨੇ ਇਰਾਨ ਦੇ ਪਾਵਰ ਪਲਾਂਟਾਂ 'ਤੇ ਹੋਣ ਵਾਲੇ ਹਮਲਿਆਂ ਨੂੰ 5 ਦਿਨਾਂ ਲਈ ਟਾਲ ਦਿੱਤਾ ਸੀ। ਹਾਲਾਂਕਿ, ਇਰਾਨ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ਼ ਨੇ ਇਸ ਨੂੰ 'ਫੇਕ ਨਿਊਜ਼' ਦੱਸਦਿਆਂ ਕਿਹਾ ਕਿ ਅਮਰੀਕਾ ਤੇਲ ਬਾਜ਼ਾਰਾਂ ਵਿੱਚ ਹੇਰਾਫੇਰੀ ਕਰਨ ਲਈ ਅਜਿਹੀਆਂ ਗੱਲਾਂ ਕਰ ਰਿਹਾ ਹੈ।

ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ

ਇਰਾਨ ਨੇ ਮੰਗਲਵਾਰ ਸਵੇਰੇ ਇਜ਼ਰਾਈਲ 'ਤੇ ਇਕ ਤੋਂ ਬਾਅਦ ਇਕ ਕਈ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਦੇ ਧਮਾਕੇ ਦੀ ਆਵਾਜ਼ ਉੱਤਰੀ ਇਜ਼ਰਾਈਲ ਅਤੇ ਯੇਰੂਸ਼ਲਮ ਦੇ ਕਈ ਇਲਾਕਿਆਂ 'ਚ ਸੁਣੀ ਗਈ। ਸਾਊਦੀ ਅਰਬ ਨੇ ਵੀ ਇਰਾਨ ਦੇ 19 ਡਰੋਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਕੁਵੈਤ ਵਿੱਚ ਵੀ ਮਿਜ਼ਾਈਲ ਦੇ ਮਲਬੇ ਕਾਰਨ ਬਿਜਲੀ ਗੁੱਲ ਹੋਣ ਦੀਆਂ ਰਿਪੋਰਟਾਂ ਹਨ।

ਇਸੇ ਵਿਚਾਲੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਾਫ਼ ਕਰ ਦਿੱਤਾ ਹੈ ਕਿ ਇਜ਼ਰਾਈਲ ਆਪਣੇ ਹਮਲੇ ਨਹੀਂ ਰੋਕੇਗਾ। ਉਨ੍ਹਾਂ ਕਿਹਾ, "ਅਜੇ ਹੋਰ ਹਮਲੇ ਹੋਣੇ ਬਾਕੀ ਹਨ।" ਟਰੰਪ ਦੇ ਸ਼ਾਂਤੀ ਦੇ ਐਲਾਨ ਤੋਂ ਬਾਅਦ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ ਸਨ, ਪਰ ਇਰਾਨ ਵੱਲੋਂ ਗੱਲਬਾਤ ਤੋਂ ਇਨਕਾਰ ਕਰਨ ਅਤੇ ਤਾਜ਼ਾ ਹਮਲਿਆਂ ਤੋਂ ਬਾਅਦ ਕੀਮਤਾਂ ਮੁੜ 104 ਡਾਲਰ ਦੇ ਪਾਰ ਚਲੀਆਂ ਗਈਆਂ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਵੱਲੋਂ ਦਿੱਤੀ ਗਈ 5 ਦਿਨਾਂ ਦੀ ਮੋਹਲਤ ਅਸਲ ਵਿੱਚ ਫ਼ੌਜੀ ਰਣਨੀਤੀ ਹੋ ਸਕਦੀ ਹੈ। ਇਸ ਸਮੇਂ ਦੌਰਾਨ ਹਜ਼ਾਰਾਂ ਅਮਰੀਕੀ ਮਰੀਨ ਫ਼ੌਜੀ ਖਾੜੀ ਖੇਤਰ ਵੱਲ ਵੱਧ ਰਹੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਮਰੀਕਾ ਇਰਾਨ ਦੇ ਮਹੱਤਵਪੂਰਨ 'ਖਾਰਗ ਟਾਪੂ' 'ਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਖ਼ਤਮ ਕਰਾਏਗਾ ਅਮਰੀਕਾ-ਇਰਾਨ ਦੀ ਜੰਗ ! ਟਰੰਪ ਨੇ ਫ਼ੋਨ ਲਾ ਕੀਤੀ Secret Talk

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News