ਈਰਾਨ ਨੇ ਯੂਰਪੀ ਯੂਨੀਅਨ ਦੀਆਂ ਨਵੀਆਂ ਪਾਬੰਦੀਆਂ ਦੀ ਕੀਤੀ ਨਿੰਦਾ
Tuesday, Oct 15, 2024 - 02:17 PM (IST)
ਤਹਿਰਾਨ (ਏਜੰਸੀ)- ਈਰਾਨ ਨੇ ਦੇਸ਼ ਤੋਂ ਰੂਸ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਦੇ ਕਥਿਤ ਟਰਾਂਸਫਰ ਨੂੰ ਲੈ ਕੇ ਕੁਝ ਈਰਾਨੀ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਵੱਲੋਂ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੀ ਸਖਤ ਨਿੰਦਾ ਕੀਤੀ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲਾ ਦੇ ਬੁਲਾਰੇ ਇਸਮਾਈਲ ਬਗੇਈ ਨੇ ਪਾਬੰਦੀਆਂ ਨੂੰ ਬੇਬੁਨਿਆਦ ਦੱਸਿਆ ਅਤੇ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਦੀਆਂ ਕਾਰਵਾਈਆਂ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਅਣਉਚਿਤ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਅਤੇ ਖਾਸ ਤੌਰ 'ਤੇ ਮਨੁੱਖੀ ਅਧਿਕਾਰਾਂ ਦੇ ਉਲਟ ਦੱਸਿਆ।
ਇਹ ਵੀ ਪੜ੍ਹੋ: ਕੈਨੇਡੀਅਨ PM ਟਰੂਡੋ ਨੇ ਭਾਰਤ 'ਤੇ ਡਿਪਲੋਮੈਟਾਂ ਅਤੇ ਸੰਗਠਿਤ ਅਪਰਾਧ ਦੀ ਵਰਤੋਂ ਕਰਨ ਦਾ ਲਗਾਇਆ ਦੋਸ਼
ਬਗੇਈ ਨੇ ਕਿਹਾ ਕਿ ਈਰਾਨ ਨੇ ਯੁੱਧ ਅਤੇ ਸੰਘਰਸ਼ ਦਾ ਵਿਰੋਧ ਜ਼ਾਹਰ ਕਰਦੇ ਹੋਏ ਰੂਸ ਅਤੇ ਯੂਕਰੇਨ ਵਿਚਾਲੇ ਮਤਭੇਦਾਂ ਦੇ ਕੂਟਨੀਤਕ ਹੱਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਜ਼ਰਾਈਲ ਨੂੰ ਘਾਤਕ ਹਥਿਆਰ ਉਪਲੱਬਧ ਕਰਾਉਣ ਵਿੱਚ ਬ੍ਰਿਟੇਨ ਅਤੇ ਜਰਮਨੀ ਸਮੇਤ ਕੁਝ ਯੂਰਪੀਅਨ ਦੇਸ਼ਾਂ ਦੀ ਸ਼ਮੂਲੀਅਤ ਵੱਲ ਵੀ ਇਸ਼ਾਰਾ ਕੀਤਾ, ਜਿਸ ਦਾ ਇਸਤੇਮਾਲ ਗਾਜ਼ਾ ਅਤੇ ਲੇਬਨਾਨ ਵਿੱਚ ਨਸਲਕੁਸ਼ੀ ਅਤੇ ਹਮਲੇ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਦੇਸ਼ ਇਜ਼ਰਾਈਲ ਵੱਲੋਂ ਕੀਤੇ ਗਏ ਅਪਰਾਧਾਂ ਵਿੱਚ ਭਾਗੀਦਾਰ ਸਨ।
ਇਹ ਵੀ ਪੜ੍ਹੋ: ਮੈਡੀਕਲ ਰਿਕਾਰਡ ਜਾਰੀ; ਅਮਰੀਕੀ ਰਾਸ਼ਟਰਪਤੀ ਬਣਨ ਲਈ ਫਿੱਟ ਕਮਲਾ ਹੈਰਿਸ, ਟਰੰਪ ਨੂੰ ਕੀਤਾ ਚੈਲੰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8