ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ AIG ਤੇ ਪਰਮਜੀਤ ਸਿੰਘ SSP ਦਾ ਬ੍ਰਿਸਬੇਨ ''ਚ ਸ਼ਾਨਦਾਰ ਸਵਾਗਤ

Friday, Nov 08, 2024 - 03:40 PM (IST)

ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ AIG ਤੇ ਪਰਮਜੀਤ ਸਿੰਘ SSP ਦਾ ਬ੍ਰਿਸਬੇਨ ''ਚ ਸ਼ਾਨਦਾਰ ਸਵਾਗਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਕੁਈਨਜ਼ਲੈਡ ਦੇ ਖ਼ੂਬਸੂਰਤ ਸ਼ਹਿਰ ਗੋਲਡ ਕੋਸਟ ਤੇ ਬ੍ਰਿਸਬੇਨ ਵਿਖੇ 1 ਤੋਂ 10 ਨਵੰਬਰ ਤੱਕ ਚੱਲ ਰਹੀਆਂ 13ਵੀਆਂ ‘ਪੈਨ ਪੈਸੀਫਿਕ ਮਾਸਟਰਜ਼ ਗੇਮਜ਼ 2024’ ਵਿੱਚ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਵਿੱਚ ਪੰਜਾਬ ਪੁਲਸ ਦੇ ਹੋਣਹਾਰ ਅੰਤਰ-ਰਾਸ਼ਟਰੀ ਖਿਡਾਰੀ ਦਲਜੀਤ ਸਿੰਘ ਏ.ਆਈ.ਜੀ ਅਤੇ ਪਰਮਜੀਤ ਸਿੰਘ ਐੱਸ.ਐੱਸ.ਪੀ, ਓਲੰਪੀਅਨ ਤੇ ਅਰਜੁਨ ਅਵਾਰਡੀ ਖਿਡਾਰੀ ਭਾਗ ਲੈਣ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਤੋਂ ਬ੍ਰਿਸਬੇਨ ਪਹੁੰਚੇ ਹੋਏ ਹਨ। ਇਨ੍ਹਾਂ ਦੋਵਾਂ ਹੋਣਹਾਰ ਖਿਡਾਰੀਆਂ ਦਲਜੀਤ ਸਿੰਘ ਤੇ ਪਰਮਜੀਤ ਸਿੰਘ ਦੇ ਸਨਮਾਨ ਵਿੱਚ ਇਕਬਾਲ ਸਿੰਘ ਵੱਲੋਂ ਬ੍ਰਿਸਬੇਨ ਦੇ ਰਸੋਈ ਰੈਸਤਰਾਂ ਵਿਖੇ ਸਮਾਗਮ ਕਰਵਾਇਆ ਗਿਆ। ਜਿੱਥੇ ਬ੍ਰਿਸਬੇਨ ਦੇ ਪੰਜਾਬੀ ਭਾਈਚਾਰੇ ਵੱਲੋ ਦਲਜੀਤ ਸਿੰਘ ਤੇ ਪਰਮਜੀਤ ਸਿੰਘ ਦਾ ਸਵਾਗਤ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਖੇਡਾਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਨਾਲ ਦੇਸ਼ ਅਤੇ ਕੌਮ ਫ਼ਖਰ ਮਹਿਸੂਸ ਕਰਦੀ ਹੈ। 

ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਬੋਲੇ; ਭਾਰਤ ਮਹਾਨ ਦੇਸ਼, ਇਹ ਵਿਸ਼ਵ ਮਹਾਂਸ਼ਕਤੀ ਦੀ ਸੂਚੀ 'ਚ ਸ਼ਾਮਲ ਹੋਣ ਦਾ ਹੱਕਦਾਰ

PunjabKesari

ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਪਰਮਜੀਤ ਸਿੰਘ ਤੇ ਦਲਜੀਤ ਸਿੰਘ ਦੋਵਾਂ ਖਿਡਾਰੀਆ ਨੇ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਇਸੇ ਤਰ੍ਹਾਂ ਪੰਜਾਬ ਪੁਲਸ ਵਿੱਚ ਨੌਕਰੀ ਕਰਦਿਆਂ ਸਮਾਜ ਤੇ ਖਾਸਕਰ ਨੌਜਵਾਨੀ ਨੂੰ ਬੁਰਾਈਆਂ ਤੇ ਨਸ਼ਿਆਂ ਦੇ ਕੌਹੜ ਤੋਂ ਬਚਾਅ ਕੇ ਖੇਡਾਂ ਵੱਲ ਪ੍ਰਫੁਲਿੱਤ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਵੀ ਆਪਣਾ ਯੋਗਦਾਨ ਪਾ ਰਹੇ ਹਨ, ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਪਰਮਜੀਤ ਸਿੰਘ ਤੇ ਦਲਜੀਤ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ਵੱਸਦੇ ਪ੍ਰਵਾਸੀ ਭਾਰਤੀਆਂ ਖਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਮਿਹਨਤ ਅਤੇ ਲਗਨ ਨਾਲ ਤਰੱਕੀ ਕਰਕੇ ਜੋ ਬੁਲੰਦੀਆਂ ਹਾਸਲ ਕੀਤੀਆਂ ਗਈਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਜਿੱਥੇ ਵਿਦੇਸ਼ਾਂ 'ਚ ਮਾਂ-ਬੋਲੀ ਪੰਜਾਬੀ ਤੇ ਆਪਣੇ ਸੱਭਿਆਚਾਰ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਉਥੇ ਹੀ ਆਪਣੀ ਜਨਮ ਭੂਮੀ ਪ੍ਰਤੀ ਆਪਣਾ ਫਰਜ਼ ਤੇ ਧਰਮ ਸਮਝਦਿਆਂ ਆਪਣਿਆਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਿਆਂ ਮਦਦ ਲਈ ਵੀ ਹਮੇਸ਼ਾ ਤੱਤਪਰ ਰਹਿੰਦੇ ਹਨ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਕਿਹਾ; ਭਾਰਤ ਸ਼ਾਨਦਾਰ ਦੇਸ਼, ਪੂਰੀ ਦੁਨੀਆ PM ਮੋਦੀ ਨੂੰ ਕਰਦੀ ਹੈ ਪਿਆਰ

ਉਨ੍ਹਾਂ ਪ੍ਰਵਾਸੀਆਂ ਨੂੰ ਆਪਣੇ-ਆਪਣੇ ਪਿੰਡਾਂ, ਸ਼ਹਿਰਾਂ ਨਾਲ ਜੁੜ ਕੇ ਸਮਾਜ ਭਲਾਈ ਤੇ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਲਈ ਵੀ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਅੰਤਰ-ਰਾਸ਼ਟਰੀ ਖਿਡਾਰੀ ਦਲਜੀਤ ਸਿੰਘ ਏ.ਆਈ.ਜੀ ਅਤੇ ਪਰਮਜੀਤ ਸਿੰਘ ਐੱਸ.ਐੱਸ.ਪੀ, ਓਲੰਪੀਅਨ ਤੇ ਅਰਜੁਨ ਅਵਾਰਡੀ ਖਿਡਾਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪ੍ਰਵਾਸੀ ਇਸੇ ਤਰ੍ਹਾਂ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਦੇ ਹੋਏ ਦੇਸ਼-ਵਿਦੇਸ਼ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀਆਂ ਵਲੋਂ ਦਿੱਤੇ ਗਏ ਪਿਆਰ ਦੇ ਲਈ ਹਮੇਸ਼ਾ ਹੀ ਰਿਣੀ ਰਹਿਣਗੇ। ਇਸ ਮੌਕੇ ਮੰਚ ਸੰਚਾਲਨ ਜਸਵਿੰਦਰ ਰਾਣੀਪੁਰ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ, ਸੁਖਬੀਰ ਖਹਿਰਾ, ਰੌਕੀ ਭੁੱਲਰ, ਕਮਰ ਬੱਲ, ਹਰਪ੍ਰੀਤ ਸਿੰਘ ਕੋਹਲੀ, ਦਵਿੰਦਰ ਸਹੋਤਾ, ਓਂਕਾਰ ਸਿੰਘ, ਸਤਿੰਦਰ ਸ਼ੁਕਲਾ, ਗੁਰਪ੍ਰੀਤ ਬਰਾੜ, ਗੁਰਜਿੰਦਰ ਸੰਧੂ, ਗੈਰੀ ਕੰਗ, ਦਵਿੰਦਰ ਸਿੰਘ, ਨਵਨੀਤ ਸਿੰਘ ਰਾਜਾ, ਪੁਸ਼ਪਿੰਦਰ ਤੂਰ, ਜਸਵਿੰਦਰ ਰਾਣੀਪੁਰ ਆਦਿ ਪ੍ਰਮੁੱਖ ਸ਼ਖਸੀਅਤ ਹਾਜ਼ਰ ਸਨ।

ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾਣ ਵਾਲਿਆਂ ਲਈ ਅਹਿਮ ਖ਼ਬਰ, ਟਰੰਪ ਕਰਨਗੇ ਇਸ ਕਾਨੂੰਨ ਦੀ ਵਰਤੋਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News