ਹਿੰਦੂ ਕੁੜੀ ਕਤਲ ਮਾਮਲੇ ''ਚ ਸਿੰਧੀ ਕਾਂਗਰਸ ਨੇ ਕੌਮਾਂਤਰੀ ਭਾਈਚਾਰੇ ਤੋਂ ਮੰਗੀ ਮਦਦ

Thursday, Sep 19, 2019 - 11:22 AM (IST)

ਹਿੰਦੂ ਕੁੜੀ ਕਤਲ ਮਾਮਲੇ ''ਚ ਸਿੰਧੀ ਕਾਂਗਰਸ ਨੇ ਕੌਮਾਂਤਰੀ ਭਾਈਚਾਰੇ ਤੋਂ ਮੰਗੀ ਮਦਦ

ਇਸਲਾਮਾਬਾਦ— ਪਾਕਿਸਤਾਨ 'ਚ ਹਿੰਦੂ ਕੁੜੀ ਅਤੇ ਮੈਡੀਕਲ ਸਟੂਡੈਂਟ ਨਮਰਤਾ ਚੰਦਾਨੀ ਦੇ ਕਤਲ 'ਤੇ ਵਿਸ਼ਵ ਸਿੰਧੀ ਕਾਂਗਰਸ ਦੇ ਮਹਾਸਕੱਤਰ ਲਖੂ ਲੁਹਾਨਾ ਨੇ ਕੌਮਾਂਤਰੀ ਭਾਈਚਾਰੇ ਕੋਲ ਮਦਦ ਦੀ ਗੁਹਾਰ ਲਗਾਈ ਹੈ। ਲਖੂ ਲੁਹਾਨਾ ਨੇ ਕਿਹਾ ਕਿ ਇਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ ਪਰ ਸਾਡਾ ਮੰਨਣਾ ਹੈ ਕਿ ਜਦ ਤਕ ਕੌਮਾਂਤਰੀ ਭਾਈਚਾਰਾ ਸਾਡਾ ਸਮਰਥਨ ਨਹੀਂ ਕਰਦਾ ਤਦ ਤਕ ਅਸੀਂ ਇਸ ਫਾਸੀਵਾਦੀ ਸ਼ਾਸਨ ਖਿਲਾਫ ਖੜ੍ਹੇ ਨਹੀਂ ਹੋ ਸਕਦੇ।

ਸਿੰਧ ਸੂਬੇ ਦੇ ਲਰਕਾਨਾ 'ਚ ਆਪਣੇ ਕਾਲਜ ਦੇ ਹੋਸਟਲ 'ਚ ਸ਼ੱਕੀ ਹਾਲਤ 'ਚ ਮਰੀ ਹੋਈ ਮਿਲੀ ਨਮਰਤਾ ਦੇ ਭਰਾ ਨੇ ਕਿਹਾ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਪਾਕਿਸਤਾਨੀ ਮੀਡੀਆ 'ਚ ਕਿਹਾ ਜਾ ਰਿਹਾ ਹੈ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਜਦ ਕਿ ਸਬੂਤ ਕਤਲ ਵੱਲ ਇਸ਼ਾਰਾ ਕਰ ਰਹੇ ਹਨ।

ਨਮਰਤਾ ਦੇ ਭਰਾ ਡਾਕਟਰ ਵਿਸ਼ਾਲ ਚੰਦਾਨੀ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਵਿਸ਼ਾਲ ਕਰਾਚੀ ਦੇ ਡਾਊ ਮੈਡੀਕਲ ਕਾਲਜ 'ਚ ਮੈਡੀਕਲ ਕੰਸਲਟੈਂਟ ਹਨ। ਉਨ੍ਹਾਂ ਨੇ ਨਮਰਤਾ ਦੀ ਪੋਸਟਮਾਰਟਮ ਰਿਪੋਰਟ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਸ ਦੇ ਗਲੇ ਕੋਲ ਪਾਏ ਗਏ ਨਿਸ਼ਾਨ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਉਸ ਦਾ ਕਤਲ ਕੀਤਾ ਗਿਆ ਹੈ।


Related News