ਆਰਮੀ ਚੀਫ ਬਾਜਵਾ ਨਾਲ ਇਮਰਾਨ ਦੀ ਮੁਲਾਕਾਤ ''ਤੇ ਬੋਲੇ ਸੂਚਨਾ ਮੰਤਰੀ ਫਵਾਦ

Friday, Apr 01, 2022 - 12:53 PM (IST)

ਆਰਮੀ ਚੀਫ ਬਾਜਵਾ ਨਾਲ ਇਮਰਾਨ ਦੀ ਮੁਲਾਕਾਤ ''ਤੇ ਬੋਲੇ ਸੂਚਨਾ ਮੰਤਰੀ ਫਵਾਦ

ਇਸਲਾਮਾਬਾਦ- ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਵੀਰਵਾਰ 31 ਮਾਰਚ ਨੂੰ ਇਮਰਾਨ ਖਾਨ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਨੂੰ ਲੈ ਕੇ ਪਾਕਿਸਤਾਨ ਸੰਸਦ 'ਚ ਬਹਿਸ ਹੋਣੀ ਸੀ। ਇਸ ਤੋਂ ਪਹਿਲੇ ਬੁੱਧਵਾਰ ਸ਼ਾਮ ਨੂੰ ਫੌਜ ਪ੍ਰਮੁੱਖ ਬਾਜਵਾ ਨੇ ਇਮਰਾਨ ਖਾਨ ਦੇ ਘਰ ਜਾ ਕੇ ਉਸ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਇਮਰਾਨ ਨੇ ਦੇਸ਼ ਦੇ ਸੰਬੋਧਨ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੇ ਦੌਰਾਨ ਆਰਮੀ ਚੀਫ ਨੇ ਇਮਰਾਨ ਖਾਨ ਨੂੰ ਅਸਤੀਫਾ ਦੇਣ ਲਈ ਕਿਹਾ ਹੈ। 
ਇਸ ਵਿਚਾਲੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਅਤੇ ਇਮਰਾਨ ਖਾਨ ਦੇ ਵਿਚਾਲੇ ਹੋਈ ਮੁਲਾਕਾਤ ਦੇ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਕਿ ਦੋਵਾਂ ਦੇ ਵਿਚਾਲੇ ਅਜਿਹੀ ਕੋਈ ਗੱਲਬਾਤ ਨਹੀਂ ਹੋਈ। ਪਾਕਿਸਤਾਨ ਸੂਚਨਾ ਮੰਤਰੀ ਨੇ ਜਨਰਲ ਬਾਜਵਾ ਅਤੇ ਇਮਰਾਨ ਖਾਨ ਦੇ ਵਿਚਾਲੇ ਹੋਈ ਬੈਠਕ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਾ ਤਾਂ ਫੌਜ ਪ੍ਰਮੁੱਖ ਨੇ ਉਨ੍ਹਾਂ ਦਾ ਅਸਤੀਫਾ ਮੰਗਿਆ ਹੈ ਅਤੇ ਨਾ ਹੀ ਉਹ ਅਸਤੀਫਾ ਦੇਣਗੇ। ਹਾਲਾਂਕਿ ਚੌਧਰੀ ਨੇ ਇਸ ਬੈਠਕ ਦੇ ਬਾਰੇ 'ਚ ਵਿਸਤ੍ਰਿਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। 
ਬਾਜਵਾ ਅਤੇ ਇਮਰਾਨ ਦੀ ਮੁਲਾਕਾਤ 'ਤੇ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਇਹ 1992 ਵਰਲਡ ਕੱਪ ਵਰਗਾ ਮੈਚ ਲੱਗ ਰਿਹਾ ਹੈ ਕਿ ਅਸੀਂ ਨਹੀਂ ਜਿੱਤ ਪਾਵਾਂਗੇ ਪਰ ਆਖਿਰੀ ਬਾਜ਼ੀ ਅਸੀਂ ਹੀ ਪਲਟਾਂਗੇ। ਬੁੱਧਵਾਰ ਸ਼ਾਮਲ ਪਾਕਿਸਤਾਨ ਸਰਕਾਰ 'ਚ ਮੰਤਰੀ ਫਵਾਦ ਚੌਧਰੀ ਨੇ ਮੀਡੀਆ ਨੂੰ ਕਿਹਾ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਪਾਕਿਸਤਾਨ ਫੌਜ ਦੇ ਮਹੱਤਵ ਨੂੰ ਪਛਾਣਦੀ ਹੈ।
ਫਵਾਦ ਚੌਧਰੀ ਨੇ ਕਿਹਾ ਕਿ ਇਸ ਸਮੇਂ ਜੋ ਹਾਲਤ ਹੈ, ਅਜਿਹਾ ਲੱਗ ਰਿਹਾ ਹੈ ਕਿ 1992 ਵਰਲਡ ਕੱਪ ਦਾ ਮੈਚ ਹੋਵੇ। ਅਜਿਹਾ ਲੱਗ ਰਿਹਾ ਹੈ ਕਿ ਅਸੀਂ ਪਿੱਛੇ ਹਾਂ ਪਰ ਅਜਿਹਾ ਹੈ ਨਹੀਂ। ਅਜੇ ਤੁਸੀਂ ਦੇਖੋਗੇ ਕਿ ਮੈਚ ਪਲਟੇਗਾ ਅਤੇ ਆਖਿਰੀ ਬਾਜ਼ੀ ਅਸੀਂ ਜਿੱਤਾਂਗੇ। ਫਵਾਦ ਚੌਧਰੀ ਦਾ ਇਹ ਬਿਆਨ ਇਮਰਾਨ ਖਾਨ ਦੇ ਇਸਲਾਮਾਬਾਦ ਫੌਜ ਦੇ ਫੌਜ ਪ੍ਰਧਾਨ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈ.ਐੱਸ.ਆਈ ਪ੍ਰਮੁੱਖ ਲੈਫਟੀਨੇਟ ਜਨਰਲ ਨਦੀਮ ਅੰਜੂਮ ਨਾਲ ਮੁਲਾਕਾਤ ਦੇ ਕੁਝ ਘੰਟਿਆਂ ਬਾਅਦ ਆਇਆ ਹੈ।


author

Aarti dhillon

Content Editor

Related News