ਇੰਡੋਨੇਸ਼ੀਆ ਨੇ ਭੂਚਾਲ ਪ੍ਰਭਾਵਿਤ ਵਾਨੂਅਤੂ ਨੂੰ ਐਮਰਜੈਂਸੀ ਸਹਾਇਤਾ ਕੀਤੀ ਪ੍ਰਦਾਨ
Saturday, Dec 28, 2024 - 04:09 PM (IST)
ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੀ ਸਰਕਾਰ ਨੇ ਇਸ ਮਹੀਨੇ ਆਏ 7.3 ਤੀਬਰਤਾ ਦੇ ਭੂਚਾਲ ਤੋਂ ਬਾਅਦ ਦੇਸ਼ ਵਿਚ ਐਮਰਜੈਂਸੀ ਰਾਹਤ ਕਾਰਜਾਂ ਲਈ ਪ੍ਰਭਾਵਿਤ ਖੇਤਰ ਵਾਨੂਅਤੂ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਪੂਰਬੀ ਜਕਾਰਤਾ ਦੇ ਹਲੀਮ ਪੇਰਦਾਨਕੁਸੁਮਾ ਏਅਰ ਫੋਰਸ ਬੇਸ ਤੋਂ ਇਕ ਜਹਾਜ਼ ਮੈਡੀਕਲ ਟੀਮ ਅਤੇ 50.5 ਟਨ ਰਸਦ ਅਤੇ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਰਵਾਨਾ ਹੋਇਆ।
ਸਿਹਤ ਮੰਤਰੀ ਬੁਦੀ ਸਾਦੀਕਿਨ ਨੇ ਉਮੀਦ ਜ਼ਾਹਰ ਕੀਤੀ ਕਿ ਡਾਕਟਰੀ ਟੀਮ ਦੇਸ਼ ਪਹੁੰਚਣ ਤੋਂ ਬਾਅਦ ਤਬਾਹੀ ਦੇ ਪੀੜਤਾਂ ਦੀ ਮਦਦ ਕਰਨਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਅਨੁਸਾਰ ਇਹ ਟੀਮ 14 ਦਿਨਾਂ ਤੱਕ ਮਾਨਵਤਾਵਾਦੀ ਮਿਸ਼ਨ ਦਾ ਸੰਚਾਲਨ ਕਰੇਗੀ। ਜ਼ਿਕਰਯੋਗ ਹੈ ਕਿ 17 ਦਸੰਬਰ ਨੂੰ ਆਏ ਜ਼ਬਰਦਸਤ ਭੂਚਾਲ 'ਚ 12 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ।