ਵਿਦੇਸ਼ੀ ਨਾਗਰਿਕ ਹੁੰਦੇ ਹੋਏ ਵੀ ਭਾਰਤੀ ਵਿਦਿਆਰਥੀ UK ''ਚ ਬਣਿਆ ਸੰਸਦ ਮੈਂਬਰ!
Monday, May 11, 2026 - 02:13 PM (IST)
ਇੰਟਰਨੈਸ਼ਨਲ ਡੈਸਕ- ਸਕਾਟਲੈਂਡ ਵਿੱਚ 2021 ਤੋਂ ਵਿਦਿਆਰਥੀ ਵੀਜ਼ੇ 'ਤੇ ਰਹਿ ਰਹੇ ਇੱਕ ਭਾਰਤੀ ਨੇ ਸਕਾਟਿਸ਼ ਸੰਸਦ ਵਿੱਚ ਪ੍ਰਵੇਸ਼ ਕੀਤਾ ਹੈ। ਉਸ ਨੇ ਇਹ ਉਪਲਬਧੀ ਐਡਿਨਬਰਗ ਅਤੇ ਲੋਥੀਅਨਜ਼ ਈਸਟ ਤੋਂ ਇੱਕ ਖੇਤਰੀ ਸੂਚੀ ਦੀ ਸੀਟ ਜਿੱਤ ਕੇ ਹਾਸਲ ਕੀਤੀ ਹੈ। ਕਿਊ ਮਨੀਵਾਨਨ, ਜੋ ਗੈਰ-ਬਾਈਨਰੀ ਵਜੋਂ ਪਛਾਣ ਰੱਖਦਾ ਹੈ, ਹੁਣ ਸਕਾਟਿਸ਼ ਸੰਸਦ (MSP) ਦੇ ਮੈਂਬਰ ਵਜੋਂ ਸੇਵਾ ਨਿਭਾਏਗਾ। ਦਿਲਚਸਪ ਗੱਲ ਇਹ ਹੈ ਕਿ ਉਹ ਇਕ ਵਿਦੇਸ਼ੀ ਨਾਗਰਿਕ ਹੈ ਅਤੇ ਉਸ ਕੋਲ ਯੂਕੇ ਵਿਚ ਰਹਿਣ ਦਾ ਪਰਮਾਨੈਂਟ ਵੀਜ਼ਾ ਵੀ ਨਹੀਂ ਹੈ। ਮਨੀਵਾਨਨ ਨੂੰ ਸਲਾਨਾ ਲਗਭਗ 99 ਲੱਖ ਰੁਪਏ ਤਨਖਾਹ ਮਿਲੇਗੀ। ਹਾਲਾਂਕਿ ਉਸ ਕੋਲ ਕਾਨੂੰਨੀ ਤੌਰ 'ਤੇ ਫੁੱਲਟਾਈਮ ਕੰਮ ਕਰਨ ਦਾ ਅਧਿਕਾਰ ਨਹੀਂ ਹੈ।
ਚੋਣ ਵਿੱਚ ਉਸ ਦੀ ਜਿੱਤ ਲੋਕਾਂ ਦਾ ਧਿਆਨ ਖਿੱਚ ਰਹੀ ਹੈ, ਨਾ ਸਿਰਫ ਉਸ ਦੀ ਪਛਾਣ ਅਤੇ ਪ੍ਰਵਾਸੀ ਪਿਛੋਕੜ ਕਾਰਨ ਸਗੋਂ ਇਸ ਲਈ ਵੀ ਕਿਉਂਕਿ ਮਨੀਵਾਨਨ ਦੇਸ਼ ਵਿੱਚ ਸਥਾਈ ਨਿਵਾਸੀ ਨਾ ਹੋਣ ਦੇ ਬਾਵਜੂਦ ਜਿੱਤ ਗਏ ਹਨ। ਪਾਰਟੀ ਨੇ ਇੱਕ X ਪੋਸਟ ਵਿੱਚ ਲਿਖਿਆ, "Q ਅੱਜ ਐਡਿਨਬਰਗ ਅਤੇ ਲੋਥੀਅਨਜ਼ ਈਸਟ ਵਿੱਚ ਚੁਣੇ ਗਏ ਚਾਰ ਸਕਾਟਿਸ਼ ਗ੍ਰੀਨ MSPs ਵਿੱਚੋਂ ਇੱਕ ਹੈ, ਜਿਸ ਨਾਲ ਸਕਾਟਲੈਂਡ ਵਿੱਚ ਸਾਡੀ ਕੁੱਲ ਗਿਣਤੀ ਸੱਤ ਹੋ ਗਈ ਹੈ।"
ਜਾਣੋ ਮਨੀਵਾਨਨ ਬਾਰੇ
ਮਨੀਵਾਨਨ ਆਪਣੇ ਆਪ ਨੂੰ "ਕੁਈਰ ਤਾਮਿਲ ਪ੍ਰਵਾਸੀ" ਵਜੋਂ ਦਰਸਾਉਂਦਾ ਹੈ। ਉਹ 2021 ਵਿੱਚ ਸਕਾਟਲੈਂਡ ਆਇਆ ਸੀ। ਮਨੀਵਾਨਨ ਆਪਣੇ ਆਪ ਨੂੰ ਇੱਕ ਮਾਨਵ-ਵਿਗਿਆਨੀ ਅਤੇ ਕਵੀ ਕਹਿੰਦੇ ਹਨ। ਉਹ ਪ੍ਰਵਾਸ, ਪਛਾਣ, ਸਮਲਿੰਗੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਅੰਦੋਲਨਾਂ ਵਰਗੇ ਮੁੱਦਿਆਂ 'ਤੇ ਬੋਲਣ ਲਈ ਵੀ ਜਾਣੇ ਜਾਂਦੇ ਹਨ। ਚੋਣਾਂ ਜਿੱਤਣ ਤੋਂ ਬਾਅਦ ਉਸ ਨੇ ਕਿਹਾ,"ਮੇਰਾ ਨਾਮ ਡਾ. ਕਿਊ ਮਨੀਵਾਨਨ ਹੈ, ਮੈਂ ਇੱਕ ਟਰਾਂਸਜੈਂਡਰ ਤਮਿਲ ਪ੍ਰਵਾਸੀ ਹਾਂ...ਮੇਰੇ ਪੜਨਾਂਵ they ਜਾਂ them ਹਨ। 'they ਜਾਂ them ਗੈਰ-ਬਾਈਨਰੀ ਹੋਣ ਦਾ ਹਵਾਲਾ ਦਿੰਦੇ ਹਨ, ਭਾਵ, ਮਰਦ ਜਾਂ ਔਰਤ ਤੋਂ ਵੱਖਰੀ ਪਛਾਣ ਹੋਣਾ।'' ਮਨੀਵਾਨਨ ਨੇ ਸਤੰਬਰ 2021 ਵਿੱਚ ਸਕਾਟਲੈਂਡ ਦੀ ਸੇਂਟ ਐਂਡਰਿਊਜ਼ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਤੋਂ ਪਹਿਲਾਂ ਦਿੱਲੀ ਵਿੱਚ ਲਿਬਰਲ ਆਰਟਸ ਅਤੇ ਹਿਊਮੈਨਟੀਜ਼ ਦੀ ਪੜ੍ਹਾਈ ਕੀਤੀ।
ਕਿਊ ਮਨੀਵਾਨਨ ਦੀ ਜਿੱਤ ਨੇ ਸਕਾਟਿਸ਼ ਰਾਜਨੀਤਿਕ ਹਲਕਿਆਂ ਵਿੱਚ ਬਹੁਤ ਚਰਚਾ ਪੈਦਾ ਕੀਤੀ ਹੈ, ਖਾਸ ਕਰਕੇ ਇਸ ਲਈ ਕਿਉਂਕਿ ਉਸ ਕੋਲ ਯੂਨਾਈਟਿਡ ਕਿੰਗਡਮ ਵਿੱਚ ਅਣਮਿੱਥੇ ਸਮੇਂ ਤੱਕ ਰਹਿਣ ਦੀ ਇਜਾਜ਼ਤ (indefinite leave to remain) ਨਹੀਂ ਹੈ। ਦੇਸ਼ ਵਿੱਚ ਵਿਦਿਆਰਥੀ ਵੀਜ਼ੇ 'ਤੇ ਹੋਣ ਦੇ ਬਾਵਜੂਦ ਉਹ ਚੋਂਣ ਲੜ ਸਕਿਆ ਕਿਉਂਕਿ ਪਿਛਲੇ ਸਾਲ SNP ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ, ਜਿਸ ਨਾਲ ਗੈਰ-ਯੂਕੇ ਨਾਗਰਿਕਾਂ ਨੂੰ ਸੰਸਦ ਲਈ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ, ਬਸ਼ਰਤੇ ਉਨ੍ਹਾਂ ਕੋਲ ਕਿਸੇ ਵੀ ਕਿਸਮ ਦਾ ਰਿਹਾਇਸ਼ੀ ਪਰਮਿਟ ਹੋਵੇ, ਜਿਸ ਵਿੱਚ ਥੋੜ੍ਹੇ ਸਮੇਂ ਦਾ ਅਧਿਐਨ ਵੀਜ਼ਾ ਵੀ ਸ਼ਾਮਲ ਹੋਵੇ। ਪਹਿਲਾਂ, ਚੋਣਾਂ ਲੜਨ ਲਈ ਸਥਾਈ ਨਿਵਾਸ ਦੀ ਲੋੜ ਹੁੰਦੀਸੀ। ਸਕਾਟਿਸ਼ ਗ੍ਰੀਨਜ਼ ਦੇ ਇੱਕ ਬੁਲਾਰੇ ਨੇ ਕਿਹਾ ਕਿ ਕਿਊ ਕੋਲ ਇੱਕ ਵੈਧ ਵੀਜ਼ਾ ਹੈ, ਜੋ ਉਸਨੂੰ ਸਕਾਟਲੈਂਡ ਵਿੱਚ ਰਹਿਣ ਅਤੇ ਕੰਮ ਕਰਨ ਦਾ ਹੱਕ ਦਿੰਦਾ ਹੈ। ਉਹ ਇੱਕ ਰਾਸ਼ਟਰਮੰਡਲ ਨਾਗਰਿਕ ਵੀ ਹੈ, ਇਸ ਲਈ ਕੋਈ ਵਿਵਾਦ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
