ਭਾਰਤੀ ਨਾਗਰਿਕ ਨੇ ਕਾਲ ਸੈਂਟਰ ਦੇ ਨਾਂ ''ਤੇ ਅਮਰੀਕੀਆਂ ਨਾਲ ਕੀਤੀ ਧੋਖਾਧੜੀ, ਕਬੂਲਿਆ ਜੁਰਮ
Friday, Jan 10, 2020 - 12:53 PM (IST)

ਵਾਸ਼ਿੰਗਟਨ- ਇਕ ਭਾਰਤੀ ਨਾਗਰਿਕ ਨੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕਾਲ ਸੈਂਟਰ ਵਿਚ ਸ਼ਾਮਲ ਹੋਣ ਦਾ ਜੁਰਮ ਕਬੂਲ ਕਰ ਲਿਆ ਹੈ। ਨਿਆ ਵਿਭਾਗ ਨੇ ਦੱਸਿਆ ਹੈ ਕਿ ਹਿਤੇਸ਼ ਮਧੁਭਾਈ ਪਟੇਲ ਨੇ ਕਾਲ ਸੈਂਟਰਾਂ ਦੇ ਸੰਚਾਲਨ ਤੇ ਉਹਨਾਂ ਦੇ ਵਿੱਤ ਪੋਸ਼ਣ ਵਿਚ ਅਹਿਮ ਭੂਮਿਕਾ ਨਿਭਾਈ, ਜਿਹਨਾਂ ਤੋਂ ਕਾਲ ਕਰਨ ਵਾਲਿਆਂ ਤੇ ਸਾਜ਼ਿਸ਼ਕਰਤਾਵਾਂ ਨੇ 2013 ਤੋਂ 2016 ਦੇ ਵਿਚਾਲੇ ਅਮਰੀਕੀ ਲੋਕਾਂ ਨੂੰ ਧੋਖਾ ਦਿੱਤਾ।
ਵਿਭਾਗ ਨੇ ਦੱਸਿਆ ਕਿ ਪਟੇਲ ਨੇ ਧੋਖਾਧੜੀ ਦੇ ਲਈ ਸਾਜ਼ਿਸ਼ ਰਚਣ, ਐਕਸੈਸ ਡਿਵਾਈਸ ਧੋਖਾਧੜੀ ਤੇ ਖੁਦ ਨੂੰ ਇਕ ਸੰਘੀ ਅਧਿਕਾਰੀ ਜਾਂ ਕਰਮਚਾਰੀ ਦੇ ਰੂਪ ਵਿਚ ਪੇਸ਼ ਕਰਨ ਦਾ ਦੋਸ਼ ਕਬੂਲ ਕੀਤਾ। ਉਸ ਨੂੰ ਅਹਿਮਦਾਬਾਦ ਦੇ ਹਿਤੇਸ਼ ਹਿੰਗਲਾਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।