ਸ਼੍ਰੀਲੰਕਾ: ਕੇਬਲ ਨਾਲ ਚੱਲਣ ਵਾਲੀ ਰੇਲਗੱਡੀ ਪਲਟਣ ਨਾਲ ਇੱਕ ਭਾਰਤੀ ਸਣੇ 7 ਬੋਧੀ ਭਿਕਸ਼ੂਆਂ ਦੀ ਮੌਤ
Thursday, Sep 25, 2025 - 01:52 PM (IST)

ਕੋਲੰਬੋ (ਭਾਸ਼ਾ) - ਉੱਤਰ-ਪੱਛਮੀ ਸ਼੍ਰੀਲੰਕਾ ਦੇ ਜੰਗਲ ਵਿੱਚ ਸਥਿਤ ਇੱਕ ਮੱਠ ਵਿੱਚ ਕੇਬਲ ਨਾਲ ਚੱਲਣ ਵਾਲੀ ਰੇਲਗੱਡੀ ਪਲਟਣ ਨਾਲ 1 ਭਾਰਤੀ ਸਮੇਤ 7 ਬੋਧੀ ਭਿਕਸ਼ੂਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਰਾਤ ਨੂੰ ਕੋਲੰਬੋ ਤੋਂ ਲਗਭਗ 125 ਕਿਲੋਮੀਟਰ ਦੂਰ ਨਿਕਾਵੇਰਤੀਆ ਵਿੱਚ ਸਥਿਤ ਇੱਕ ਮਸ਼ਹੂਰ ਬੋਧੀ ਮੱਠ ਨਾ ਉਯਾਨਾ ਅਰਨਿਆ ਸੇਨਾਸਾਨਾਯਾ ਵਿੱਚ ਵਾਪਰੀ।
ਇਹ ਮੱਠ ਆਪਣੇ ਧਿਆਨ ਸਥਾਨਾਂ ਲਈ ਮਸ਼ਹੂਰ ਹੈ ਅਤੇ ਦੁਨੀਆ ਭਰ ਦੇ ਸਾਧਕਾਂ ਨੂੰ ਆਕਰਸ਼ਿਤ ਕਰਦਾ ਹੈ। ਪੁਲਸ ਨੇ ਕਿਹਾ ਕਿ 7 ਮ੍ਰਿਤਕ ਬੋਧੀ ਭਿਕਸ਼ੂਆਂ ਵਿੱਚੋਂ ਇੱਕ ਭਾਰਤੀ, ਇੱਕ ਰੂਸੀ ਅਤੇ ਇੱਕ ਰੋਮਾਨੀਆਈ ਸੀ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿੱਚੋਂ 4 ਦੀ ਹਾਲਤ ਗੰਭੀਰ ਹੈ।