ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੇ ਉੱਦਮਾਂ ਸਦਕਾ ਭਾਰਤੀਆਂ ਦੀ ਵਤਨ ਵਾਪਸੀ ਜਾਰੀ

Saturday, May 16, 2020 - 08:36 AM (IST)

ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੇ ਉੱਦਮਾਂ ਸਦਕਾ ਭਾਰਤੀਆਂ ਦੀ ਵਤਨ ਵਾਪਸੀ ਜਾਰੀ

ਵਾਸ਼ਿੰਗਟਨ ,(ਰਾਜ ਗੋਗਨਾ) – ਕੋਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ। ਇਸ ਦੇ ਚੱਲਦਿਆਂ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਜਿਨ੍ਹਾਂ ਵਿੱਚ ਵਿਦਿਆਰਥੀ, ਟੂਰਿਸਟ ਅਤੇ ਵੀਜ਼ਾ ਖਤਮ ਹੋਣ ਵਾਲੇ ਵਿਅਕਤੀਆਂ ਦੀ ਆਪਣੇ ਵਤਨ ਭਾਰਤ ਨੂੰ ਵਾਪਸੀ ਮੁਸ਼ਕਲਾਂ ਵਿੱਚ ਘਿਰ ਗਈ ਸੀ। ਇਸ ਦੌਰਾਨ ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੇ ਸ਼ਲਾਘਾਯੋਗ ਉੱਦਮਾਂ ਸਦਕਾ ਉਨ੍ਹਾਂ ਨੂੰ ਪੜਾਅਵਾਰ ਭਾਰਤ ਭੇਜਿਆ ਜਾ ਰਿਹਾ ਹੈ। ਇਸ ਕਰਕੇ ਭਾਰਤੀ ਅੰਬੈਸਡਰ ਸ. ਤਰਨਜੀਤ ਸਿੰਘ ਸੰਧੂ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ।

PunjabKesari

ਤਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਉਹ 28 ਹਜ਼ਾਰ ਭਾਰਤੀਆਂ ਨੇ ਅੰਬੈਸੀ ਕੋਲ ਭਾਰਤ ਜਾਣ ਲਈ ਆਪਣੀ ਰਜ੍ਰਿਸਟੇਸ਼ਨ  ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਹ ਪੜਾਅਵਾਰ ਸਾਰਿਆਂ ਨੂੰ ਭਾਰਤ ਭੇਜਣਗੇ। ਜਿਸ ਲਈ ਸਰਕਾਰ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕਰ ਰਹੀ ਹੈ।

ਇਸ ਦੌਰਾਨ ਭਾਰਤੀ ਅੰਬੈਸੀ ਵਲੋਂ ਤੇ ਖਾਸਕਰ ਸ. ਤਰਨਜੀਤ ਸਿੰਘ ਸੰਧੂ ਭਾਰਤੀ ਅੰਬਸੈਡਰ ਵੱਲੋ ਇਨ੍ਹਾਂ ਭਾਰਤੀਆਂ ਦੀ ਸਹੂਲਤ ਦਾ ਖਿਆਲ ਰੱਖਿਆ ਗਿਆ ਹੈ। ਜਿਵੇਂ ਕਿ ਸਿਹਤ, ਰਹਿਣ-ਸਹਿਣ, ਖਾਣ-ਪੀਣ ਤੇ ਸਮੁੱਚੇ ਸਟਾਫ ਵਲੋਂ ਭਾਰਤੀਆਂ ਨੂੰ ਪੂਰੇ ਆਦਰ-ਮਾਣ ਨਾਲ ਭਾਰਤ ਨੂੰ ਰਵਾਨਾ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੇ ਜਹਾਜ਼ ਰਾਹੀਂ 2 ਹਜ਼ਾਰ ਤੋਂ ਉੱਪਰ ਭਾਰਤੀਆਂ ਨੂੰ ਪਹਿਲੇ ਪੜਾਅ ਵਿੱਚ ਭੇਜਿਆ ਗਿਆ। ਇਸ ਮੌਕੇ ਭਾਰਤੀ ਅੰਬੈਸਡਰ ਸ: ਤਰਨਜੀਤ ਸਿੰਘ ਸੰਧੂ ਨੇ ਇਨ੍ਹਾਂ ਭਾਰਤੀਆਂ ਨੂੰ ਖੁਸ਼ਦਿਲੀ ਨਾਲ ਵਿਦਾਇਗੀ ਦਿੱਤੀ। ਇਸ 'ਤੇ ਯਾਤਰੀਆਂ ਵਲੋਂ ਤਰਨਜੀਤ ਸਿੰਘ ਸੰਧੂ ਦੀ ਕਾਰਗੁਜ਼ਾਰੀ 'ਤੇ ਖੁਸ਼ੀ ਤੇ ਸੰਤੁਸ਼ਟੀ ਪ੍ਰਗਟਾਈ।
ਇਸ ਮੌਕੇ ਅਮਰੀਕੀ ਆਗੂਆਂ ਵਲੋਂ ਸ. ਤਰਨਜੀਤ ਸਿੰਘ ਸੰਧੂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ, ਜਿਸ ਵਿੱਚ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ, ਕੰਵਜਲੀਤ ਸਿੰਘ ਸੋਨੀ ਕੁਆਰਡੀਨੇਟਰ ਬੀ. ਜੇ. ਪੀ. ਓਵਰਸੀਜ਼ ਤੇ ਡਾ. ਅਡੱਪਾ ਪ੍ਰਸਾਦ ਉੱਪ ਪ੍ਰਧਾਨ ਆਦਿ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਸ. ਤਰਨਜੀਤ ਸਿੰਘ ਸੰਧੂ ਨੇ ਭਾਰਤ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਭਾਰਤੀਆਂ ਨੂੰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਅੰਬੈਸੀ ਭਾਰਤ ਸਰਕਾਰ ਨਾਲ ਲਗਾਤਾਰ ਸੰਪਰਕ ਕਰਕੇ ਐੱਚ-1 ਬੀ ਦੇ ਅਮਰੀਕਨ ਸਿਟੀਜ਼ਨ ਬੱਚਿਆਂ ਬਾਰੇ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ।


author

Lalita Mam

Content Editor

Related News