ਮਿਲਾਨ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ

Friday, Aug 16, 2024 - 04:44 PM (IST)

ਮਿਲਾਨ (ਸਾਬੀ ਚੀਨੀਆ)- ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਭਾਰਤ ਦੇਸ਼ ਦਾ 78ਵਾਂ ਸੁਤੰਤਰਤਾ ਦਿਵਸ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਦਿਹਾੜੇ ਦੇ ਸਬੰਧ ਵਿੱਚ ਕੌਂਸਲੇਟ ਦੇ ਮਿਲਾਨ ਸਥਿੱਤ ਦਫਤਰ ਵਿਖੇ ਕਾਰਜਕਾਰੀ ਕੌਂਸਲੇਟ ਜਨਰਲ ਰਾਜ ਕਮਲ ਦੁਆਰਾ ਤਿਰੰਗਾ ਲਹਿਰਾਇਆ ਗਿਆ। ਉਪਰੰਤ ਰਾਸ਼ਟਰੀ ਗੀਤ "ਜਨ-ਗਨ-ਮਨ' ਅਤੇ "ਬੰਦੇ ਮਾਤਰਮ" ਦੀ ਗੂੰਜ ਨੇ ਦੇਸ਼ ਦੇ ਸੁਤੰਤਰਤਾ ਦਿਵਸ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾ ਦਿੱਤਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ 'ਚ ਭਾਰਤ ਦੀ ਆਜ਼ਾਦੀ ਦਾ ਜਸ਼ਨ, ਟਾਈਮ ਸਕੁਏਅਰ 'ਤੇ ਲਹਿਰਾਇਆ ਤਿਰੰਗਾ

ਐਕਟਿੰਗ ਕੌਂਸਲੇਟ ਜਨਰਲ ਰਾਜ ਕਮਲ ਜੀ ਦੁਆਰਾ ਭਾਰਤ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਭਾਸ਼ਣ ਪੜ੍ਹ ਕੇ ਸੁਣਾਇਆ ਗਿਆ। ਇਸ ਮੌਕੇ ਦੇਸ਼ -ਭਗਤੀ ਨੂੰ ਪ੍ਰਗਟਾਉਂਦੀਆਂ ਰਚਨਾਵਾਂ ਅਤੇ ਰਾਸ਼ਟਰੀ ਪ੍ਰੇਮ ਭਰੇ ਗੀਤਾਂ ਦੇ ਮਾਹੌਲ ਦੇਸ਼-ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਬੱਚਿਆਂ ਦੁਆਰਾ ਵੀ ਆਪੋ-ਆਪਣੇ ਢੰਗ ਨਾਲ਼ ਹਾਜਰੀ ਲਗਾ ਕੇ ਭਾਰਤ ਦੇਸ਼ ਨੂੰ ਸਮੱਰਪਿਤ ਗੀਤ ਅਲਾਪੇ ਗਏ। ਇਸ ਮੌਕੇ ਦੇਸ਼-ਭਗਤੀ ਨੂੰ ਪ੍ਰਗਟਾਉਦੀ ਚਿੱਤਰ ਪ੍ਰਦਰਸ਼ਨੀ ਵੀ ਮਨਮੋਹਕ ਝਲਕ ਪ੍ਰਗਟ ਕਰ ਗਈ। ਇਸ ਸਮਾਗਮ ਵਿੱਚ ਉੱਤਰੀ  ਇਟਲੀ ਤੋਂ ਅਨੇਕਾਂ ਸਮਾਜਿਕ, ਰਾਜਨਿਤਕ, ਧਾਰਮਿਕ ਅਤੇ ਹੋਰ ਖੇਤਰਾਂ ਦਾ ਪ੍ਰਮੁੱਖ ਭਾਰਤੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News