ਪਾਕਿਸਤਾਨ 'ਚ ਬੰਬ ਧਮਾਕਾ,  ਦੋ ਔਰਤਾਂ ਜ਼ਖਮੀ

Thursday, Aug 13, 2026 - 05:16 PM (IST)

ਪਾਕਿਸਤਾਨ 'ਚ ਬੰਬ ਧਮਾਕਾ,  ਦੋ ਔਰਤਾਂ ਜ਼ਖਮੀ

ਪੇਸ਼ਾਵਰ,(ਪੀ.ਟੀ.ਆਈ.)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਵੀਰਵਾਰ ਨੂੰ ਇੱਕ ਬੰਬ ਧਮਾਕਾ ਹੋਇਆ। ਇਸ ਬੰਬ ਧਮਾਕੇ ਵਿੱਚ ਦੋ ਔਰਤਾਂ ਜ਼ਖਮੀ ਹੋ ਗਈਆਂ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਬਾਜੌਰ ਜ਼ਿਲ੍ਹੇ ਦੀ ਨਵਾਗਈ ਤਹਿਸੀਲ ਦੇ ਸਰਹੱਦੀ ਇਲਾਕੇ ਚਾਰਮਾਂਗ ਦੇ ਸ਼ਾਹ ਖਾਨੀ ਖੇਤਰ ਵਿੱਚ ਹੋਇਆ।

ਪੜ੍ਹੋ ਇਹ ਅਹਿਮ ਖ਼ਬਰ-  ਅਮਰੀਕਾ ਤੋਂ ਵੱਡੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ 'ਤੇ ਮਾਂ ਅਤੇ ਛੋਟੇ ਭਰਾ ਦੇ ਕਤਲ ਦਾ ਦੋਸ਼

ਜ਼ਖਮੀ ਔਰਤਾਂ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਧਮਾਕੇ ਦੀ ਪ੍ਰਕਿਰਤੀ ਅਤੇ ਜ਼ਖਮੀਆਂ ਦੀ ਪਛਾਣ ਬਾਰੇ ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News