ਅਮਰੀਕਾ ਦੇ ਇਸ ਰਾਜ ''ਚ ਨੀਲੇ ਤੋਂ ਹਰਾ ਹੋ ਗਿਆ ''ਆਸਮਾਨ'', ਲੋਕ ਹੋਏ ਹੈਰਾਨ (ਤਸਵੀਰਾਂ)
Thursday, Jul 07, 2022 - 01:28 PM (IST)
ਪੀਅਰੇ (ਬਿਊਰੋ): ਅਮਰੀਕਾ ਦਾ ਇਕ ਅਹਿਮ ਰਾਜ ਦੱਖਣੀ ਡਕੋਟਾ ਜੋ ਆਪਣੀ ਵਧਦੀ ਆਬਾਦੀ ਕਾਰਨ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ, ਮੰਗਲਵਾਰ ਨੂੰ ਇੱਕ ਅਜੀਬ ਘਟਨਾ ਕਾਰਨ ਸੁਰਖੀਆਂ ਵਿੱਚ ਰਿਹਾ। ਅਕਸਰ ਤੁਸੀਂ ਨੀਲੇ ਆਸਮਾਨ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ ਪਰ ਜਦੋਂ ਇੱਥੇ ਆਸਮਾਨ ਹਰਾ ਹੋ ਗਿਆ ਤਾਂ ਲੋਕਾਂ ਇਕਦਮ ਹੈਰਾਨ ਹੋ ਗਏ। ਇਹ ਅਜੀਬ ਨਜ਼ਾਰਾ ਸਿਓਕਸ ਫਾਲਸ, ਸਾਊਥ ਡਕੋਟਾ ਵਿੱਚ ਦੇਖਿਆ ਗਿਆ, ਜਿੱਥੇ ਆਸਮਾਨ ਚਮਕਦਾਰ ਹਰਾ ਹੋ ਗਿਆ। ਇਸ ਤੋਂ ਬਾਅਦ ਸੂਬੇ ਦੇ ਦੱਖਣ-ਪੂਰਬੀ ਹਿੱਸੇ 'ਚ ਮੌਸਮ 'ਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਹਰੇ ਆਸਮਾਨ ਤੋਂ ਬਾਅਦ ਇੱਥੇ ਤੇਜ਼ ਹਨੇਰੀ ਆਈ ਅਤੇ ਫਿਰ ਮੀਂਹ ਪਿਆ। ਰਾਸ਼ਟਰੀ ਮੌਸਮ ਸੇਵਾਵਾਂ ਮੁਤਾਬਕ ਸੂਬੇ 'ਚ ਡੇਰੋਚੋ ਤੂਫਾਨ ਕਾਰਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
160 ਕਿਲੋਮੀਟਰ ਦੀ ਗਤੀ ਨਾਲ ਚੱਲੀਆਂ ਹਵਾਵਾਂ
ਰਾਜ ਦੇ ਕੁਝ ਇਲਾਕਿਆਂ 'ਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਕਈ ਥਾਵਾਂ 'ਤੇ ਬਿਜਲੀ ਬੰਦ ਵੀ ਹੋਈ। ਡੇਰੋਚੋ ਤੂਫਾਨ ਤੋਂ ਪਹਿਲਾਂ ਆਸਮਾਨ ਦੇ ਹਰੇ ਰੰਗ ਨੂੰ ਅਸਾਧਾਰਨ ਘਟਨਾ ਕਰਾਰ ਦਿੱਤਾ ਜਾ ਰਿਹਾ ਹੈ। ਇਹ ਘਟਨਾ ਸਾਊਥ ਡਕੋਟਾ ਟ੍ਰੈਫਿਕ ਵਿਭਾਗ ਦੇ ਕੈਮਰੇ 'ਚ ਵੀ ਕੈਦ ਹੋ ਗਈ। ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮੌਸਮ ਵਿਗਿਆਨੀ ਪੀਟਰ ਰੋਜਰਸ ਨੇ ਕਿਹਾ ਕਿ ਤੂਫਾਨ ਨੇ ਲੋਕਾਂ ਦਾ ਧਿਆਨ ਖਿੱਚਿਆ ਕਿਉਂਕਿ ਆਸਮਾਨ ਹਰਾ ਹੋ ਗਿਆ ਸੀ ਅਤੇ ਇਹ ਰੰਗ ਵੀ ਆਪਣੇ ਆਪ ਵਿਚ ਬਹੁਤ ਖਾਸ ਹੈ।
ਉਨ੍ਹਾਂ ਨੇ ਕਿਹਾ ਕਿ ਆਸਮਾਨ ਦਾ ਇਹ ਹਰਾ ਰੰਗ ਆਉਣ ਵਾਲੇ ਦਿਨਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੇਗਾ। ਰੋਜਰਸ ਨੇ ਕਿਹਾ ਕਿ ਤੂਫਾਨ ਦੌਰਾਨ ਆਸਮਾਨ ਦਾ ਰੰਗ ਅਸਾਧਾਰਨ ਰੂਪ ਨਾਲ ਬਦਲ ਜਾਂਦਾ ਹੈ। ਰੰਗ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸੂਰਜ ਦੀ ਰੌਸ਼ਨੀ ਕਿਵੇਂ ਵਿਹਾਰ ਕਰਦੀ ਹੈ ਅਤੇ ਵਾਯੂਮੰਡਲ ਵਿੱਚ ਵੱਖ-ਵੱਖ ਤੱਤ ਕਿਵੇਂ ਖਿੰਡੇ ਹੋਏ ਹਨ। ਇਹ ਬਹੁਤ ਹੀ ਅਸਾਧਾਰਨ ਹੈ। ਕਈ ਵਾਰ ਆਸਮਾਨ ਦਾ ਰੰਗ ਜਾਮਨੀ ਅਤੇ ਕਈ ਵਾਰ ਪੂਰੀ ਤਰ੍ਹਾਂ ਕਾਲਾ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਵੀਕੈਂਡ ਦੌਰਾਨ 'ਬੰਦੂਕ ਹਿੰਸਾ' 'ਚ ਵਾਧਾ, ਮਾਰੇ ਗਏ 200 ਤੋਂ ਵਧੇਰੇ ਲੋਕ
ਮੁਸ਼ਕਲ ਹਾਲਾਤ
ਭਾਰੀ ਮੀਂਹ ਜਾਂ ਤੂਫਾਨ ਦੇ ਦੌਰਾਨ ਆਸਮਾਨ ਦਾ ਹਰਾ ਰੰਗ ਇਹ ਦਰਸਾਉਂਦਾ ਹੈ ਕਿ ਕੁਝ ਸਮੇਂ ਬਾਅਦ ਗੜੇ ਵੀ ਪੈ ਸਕਦੇ ਹਨ ਪਰ ਹਰ ਵਾਰ ਆਸਮਾਨ ਦਾ ਰੰਗ ਹੀ ਮੌਸਮ ਦੇ ਬਦਲਾਅ ਨੂੰ ਹੀ ਦੱਸੇਗਾ, ਇਹ ਸੰਭਵ ਨਹੀਂ ਹੈ। ਕਰੀਬ 45 ਮਿੰਟਾਂ ਤੱਕ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਕਾਰਨ ਕਈ ਥਾਵਾਂ 'ਤੇ ਹਾਲਾਤ ਮੁਸ਼ਕਲ ਹੋ ਗਏ ਹਨ। ਰੋਜਰਸ ਨੇ ਕਿਹਾ ਕਿ ਜਦੋਂ ਹਵਾਵਾਂ ਬਹੁਤ ਤੇਜ਼ ਹੁੰਦੀਆਂ ਹਨ ਤਾਂ ਇਹ ਕਮਜ਼ੋਰ ਤੂਫਾਨ ਦਾ ਸੰਕੇਤ ਹੈ।