ਆਸਟ੍ਰੇਲੀਆ ''ਚ ਪੰਜਾਬੀ ਨੌਜਵਾਨ 3 ਸਾਲਾਂ ਲਈ ਘਰ ''ਚ ਰਹੇਗਾ ਨਜ਼ਰਬੰਦ

Tuesday, Aug 06, 2024 - 03:56 PM (IST)

ਆਸਟ੍ਰੇਲੀਆ ''ਚ ਪੰਜਾਬੀ ਨੌਜਵਾਨ 3 ਸਾਲਾਂ ਲਈ ਘਰ ''ਚ ਰਹੇਗਾ ਨਜ਼ਰਬੰਦ

ਸਿਡਨੀ- ਪਿਛਲੇ ਸਾਲ ਐਡੀਲੇਡ ਦੇ ਸਾਊਥ ਰੋਡ 'ਤੇ ਇਕ 64 ਸਾਲਾ ਦਾਦੇ ਦੀ ਮੌਤ ਹੋ ਜਾਣ ਵਾਲੇ ਹਾਦਸੇ ਦਾ ਕਾਰਨ ਬਣਿਆ ਪੰਜਾਬੀ ਮੂਲ ਦਾ ਇਕ ਟਰੱਕ ਡਰਾਈਵਰ ਜੇਲ੍ਹ ਤੋਂ ਬਚ ਗਿਆ ਹੈ। 32 ਸਾਲਾ ਜਗਮੀਤ ਸਿੰਘ ਨੇ ਪਿਛਲੇ ਸਾਲ 5 ਫਰਵਰੀ ਨੂੰ ਐਡਵਰਡਸਟਾਊਨ ਵਿਖੇ ਇੱਕ ਪੈਦਲ ਯਾਤਰੀ ਕ੍ਰਾਸਿੰਗ 'ਤੇ ਚੀਨ ਤੋਂ ਐਡੀਲੇਡ ਘੁੰਮਣ ਆਏ ਨੇਂਗਗੁਆਂਗ ਵੇਨ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਉਸ ਨੇ ਖਤਰਨਾਕ ਡਰਾਈਵਿੰਗ ਕਰਕੇ ਮੌਤ ਦਾ ਕਾਰਨ ਬਣਨ ਦਾ ਦੋਸ਼ ਕਬੂਲ ਕੀਤਾ ਸੀ। 

ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਕਿਹਾ ਕਿ ਲਾਈਟਾਂ ਲਾਲ ਹੋਣ ਤੋਂ ਬਾਅਦ ਜਗਮੀਤ ਸਿੰਘ ਸੱਤ ਸੰਕਿਟ ਮਗਰੋਂ ਪਾਰ ਲੰਘਿਆ। ਜਗਮੀਤ ਉਸ ਚੌਰਾਹੇ ਰਾਹੀਂ ਲਗਭਗ 56 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਿਹਾ ਸੀ। ਦੁਖਦਾਈ ਤੌਰ 'ਤੇ ਉਸੇ ਸਮੇਂ ਪੀੜਤ ਵੇਨ, ਸੈਰ ਲਈ ਬਾਹਰ ਸੀ। ਉਹ ਚੀਨ ਤੋਂ ਛੁੱਟੀਆਂ 'ਤੇ ਐਡੀਲੇਡ ਆਪਣੀ ਧੀ ਅਤੇ ਉਸਦੇ ਪੋਤੇ-ਪੋਤੀਆਂ ਨੂੰ ਮਿਲਣ ਆਏ ਸਨ। ਪੀੜਤ ਵੇਨ ਨੇ ਆਪਣੀ ਪੈਦਲ ਜਾਣ ਵਾਲੀ ਲਾਈਟ ਹੋਣ 'ਤੇ ਜਿਵੇਂ ਹੀ ਸੜਕ 'ਤੇ ਕਦਮ ਰੱਖਿਆ, ਨਾਲ ਹੀ ਜਗਮੀਤ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼: ਹਸੀਨਾ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਹਿੰਸਾ 'ਚ 100 ਤੋਂ ਵੱਧ ਲੋਕਾਂ ਦੀ ਮੌਤ 

ਅਦਾਲਤ ਦੇ ਬਾਹਰ ਵੇਨ ਦੀ ਧੀ ਨੀਲਾ ਵੇਨ ਨੇ ਕਿਹਾ ਕਿ ਉਸਦਾ ਪਰਿਵਾਰ ਜਗਮੀਤ ਖ਼ਿਲਾਫ਼ ਨਾਰਾਜ਼ਗੀ ਨਹੀਂ ਰੱਖਦਾ ਪਰ ਸੜਕ ਸੁਰੱਖਿਆ ਲਈ ਵਕਾਲਤ ਕਰਨਾ ਜਾਰੀ ਰੱਖੇਗਾ, ਖਾਸ ਤੌਰ 'ਤੇ ਜਦੋਂ ਇਹ ਵਿਦੇਸ਼ੀ ਸਿਖਲਾਈ ਪ੍ਰਾਪਤ ਡਰਾਈਵਰਾਂ ਲਈ ਭਾਰੀ ਵਾਹਨ ਚਲਾਉਣ ਦੀ ਗੱਲ ਆਉਂਦੀ ਹੈ। ਉਨ੍ਹਾਂ ਕਿਹਾ "ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਪਰਿਵਾਰ ਅਜਿਹੇ ਦੁੱਖ ਵਿੱਚੋਂ ਲੰਘੇ।" ਦਰਅਸਲ ਹਾਦਸੇ ਤੋਂ ਇੱਕ ਮਹੀਨਾ ਪਹਿਲਾਂ ਹੀ ਜਗਮੀਤ ਦੇ ਦਿਮਾਗੀ ਸੱਟ ਲੱਗੀ ਸੀ ਜਿਸ ਕਾਰਨ ਉਸ ਨੂੰ ਘਟਨਾ ਦਾ ਕੁਝ ਯਾਦ ਨਹੀਂ ਹੈ। ਜੱਜ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਗਮੀਤ ਤੇਜ਼ ਰਫਤਾਰ ਨਾਲ ਡ੍ਰਾਈਵ ਰਿਹਾ ਸੀ ਜਾਂ ਉਹ ਆਪਣੇ ਫੋਨ 'ਤੇ ਸੀ ਜਾਂ ਉਸ ਸਮੇਂ ਉਸ ਦੇ ਸਿਸਟਮ ਵਿਚ ਡਰੱਗ ਜਾਂ ਅਲਕੋਹਲ ਸੀ। ਇਸ ਕਾਰਨ ਜਗਮੀਤ ਨੂੰ ਤਿੰਨ ਸਾਲ ਅਤੇ ਚਾਰ ਮਹੀਨਿਆਂ ਤੋਂ ਵੱਧ ਦੀ ਘਰੇਲੂ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ, ਜਿਸ 'ਚ ਦੋ ਸਾਲ ਅਤੇ ਅੱਠ ਮਹੀਨਿਆਂ ਦੀ ਗੈਰ-ਪੈਰੋਲ ਮਿਆਦ ਸ਼ਾਮਲ ਹੈ। ਇਸ ਦੇ ਨਾਲ ਹੀ ਜਗਮੀਤ ਦੀ ਰਿਹਾਈ ਤੋਂ ਬਾਅਦ ਉਸ ਨੂੰ 10 ਸਾਲਾਂ ਲਈ ਲਾਇਸੈਂਸ ਰੱਖਣ ਲਈ ਅਯੋਗ ਕਰਾਰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News