ਇਮਰਾਨ ਖਾਨ ਨੂੰ ਇਕ ਹੋਰ ਵੱਡਾ ਝਟਕਾ, ਸਹਿਯੋਗੀ ਪਾਰਟੀ MQM ਨੇ ਵਿਰੋਧੀ ਧਿਰ ਨਾਲ ਕੀਤਾ ਸਮਝੌਤਾ

Wednesday, Mar 30, 2022 - 09:43 AM (IST)

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਹੋਰ ਝਟਕਾ ਲੱਗਾ ਹੈ। ਦਰਅਸਲ ਇਮਰਾਨ ਖਾਨ ਸਰਕਾਰ ਦੀ ਸਹਿਯੋਗੀ ਪਾਰਟੀ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (MQM) ਨੇ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਠੀਕ ਪਹਿਲਾਂ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਸਮਝੌਤਾ ਕਰ ਲਿਆ ਹੈ।

ਇਹ ਵੀ ਪੜ੍ਹੋ: 2 ਹੋਰ ਸੰਸਦ ਮੈਂਬਰਾਂ ਨੇ ਛੱਡਿਆ ਇਮਰਾਨ ਦਾ ਸਾਥ, ਸਰਕਾਰ ਦਾ ਡਿੱਗਣਾ ਤੈਅ

ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਟਵੀਟ ਕੀਤਾ ਕਿ ਸੰਯੁਕਤ ਵਿਰੋਧੀ ਧਿਰ ਅਤੇ ਐੱਮ.ਕਿਊ.ਐੱਮ. ਵਿਚਾਲੇ ਸਮਝੌਤਾ ਹੋ ਗਿਆ ਹੈ। ਰਾਬਤਾ ਕਮੇਟੀ MQM ਅਤੇ PPP CEC ਸਮਝੌਤੇ ਦੀ ਪੁਸ਼ਟੀ ਕਰੇਗੀ। ਇਸ ਤੋਂ ਬਾਅਦ ਉਹ ਭਲਕੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਹੋਰ ਜਾਣਕਾਰੀ ਦੇਣਗੇ। ਵਿਰੋਧੀ ਧਿਰ ਨੇ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਹੈ। ਇਸ 'ਤੇ 31 ਮਾਰਚ ਤੋਂ ਚਰਚਾ ਹੋਣੀ ਹੈ। ਪਰ ਇਸ ਤੋਂ ਪਹਿਲਾਂ MQM ਅਤੇ PPP ਦੇ ਸਮਝੌਤੇ ਤੋਂ ਬਾਅਦ ਇਮਰਾਨ ਖਾਨ ਸਰਕਾਰ ਬਹੁਮਤ ਗੁਆ ਚੁੱਕੀ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਦਵਾਈਆਂ ਦੀ ਘਾਟ ਕਾਰਨ ਹਸਪਤਾਲ ਨੇ ਮੁਲਤਵੀ ਕੀਤੇ ਆਪ੍ਰੇਸ਼ਨ, ਜੈਸ਼ੰਕਰ ਨੇ ਕੀਤੀ ਮਦਦ ਦੀ ਪੇਸ਼ਕਸ਼

ਪਾਕਿਸਤਾਨੀ ਅਸੈਂਬਲੀ 'ਤੇ ਇਕ ਨਜ਼ਰ
ਪਾਕਿਸਤਾਨ ਅਸੈਂਬਲੀ ਵਿਚ 342 ਮੈਂਬਰ ਹਨ। ਬਹੁਮਤ ਲਈ 172 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ। ਐੱਮ.ਕਿਊ.ਐੱਮ. ਦੇ ਇਮਰਾਨ ਖ਼ਾਨ ਨੂੰ ਛੱਡਣ ਤੋਂ ਬਾਅਦ ਵਿਰੋਧੀ ਧਿਰ ਕੋਲ 177 ਮੈਂਬਰਾਂ ਦਾ ਸਮਰਥਨ ਹੋਵੇਗਾ, ਜਦਕਿ ਇਮਰਾਨ ਖ਼ਾਨ ਨੂੰ 164 ਮੈਂਬਰਾਂ ਦਾ ਸਮਰਥਨ ਰਹਿ ਜਾਵੇਗਾ। ਇਮਰਾਨ ਖਾਨ ਦੀ ਸਰਕਾਰ ਨੂੰ ਡੇਗਣ ਲਈ ਵਿਰੋਧੀ ਧਿਰ ਨੂੰ ਸਿਰਫ਼ 172 ਮੈਂਬਰਾਂ ਦੀ ਲੋੜ ਹੈ।

ਇਹ ਵੀ ਪੜ੍ਹੋ: ਮੈਕਸੀਕੋ 'ਚ ਕੁੱਕੜਾਂ ਦੀ ਲੜਾਈ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ 'ਚ 20 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News