ਇਮਰਾਨ ਖਾਨ ਦੀ ਰਿਹਾਈ ਅਤੇ ਸਿਹਤ ''ਤੇ ਪਾਕਿਸਤਾਨ ''ਚ ਸਿਆਸੀ ਤਣਾਅ; ਕੀਤਾ ਸੁਪਰੀਮ ਕੋਰਟ ਦਾ ਰੁਖ਼
Sunday, Nov 29, 2026 - 12:51 PM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ਵਿੱਚ ਰਿਹਾਈ ਅਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਸਿਆਸੀ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਸਮਾਚਾਰ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ 16 ਨਵੰਬਰ ਨੂੰ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਦਾ ਰੁੱਖ ਕਰਦਿਆਂ ਤੁਰੰਤ ਮੈਡੀਕਲ ਜਾਂਚ ਅਤੇ ਦੇਖਭਾਲ ਦੀ ਮੰਗ ਕੀਤੀ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੇ ਇਲਾਜ ਸਬੰਧੀ ਪਹਿਲਾਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਦੂਜੇ ਪਾਸੇ ਪਾਕਿਸਤਾਨੀ ਅਧਿਕਾਰੀਆਂ ਨੇ ਮੈਡੀਕਲ ਲਾਪਰਵਾਹੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ।
ਮੈਡੀਕਲ ਇਲਾਜ ਨੂੰ ਲੈ ਕੇ ਆ ਰਹੇ ਵੱਖ-ਵੱਖ ਬਿਆਨਾਂ ਕਾਰਨ ਸੁਤੰਤਰ ਮੈਡੀਕਲ ਜਾਂਚ ਅਤੇ ਅਦਾਲਤੀ ਨਿਗਰਾਨੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਮਾਹਰਾਂ ਅਨੁਸਾਰ ਜੇਲ੍ਹ ਅੰਦਰ ਕਿਸੇ ਅਣਹੋਣੀ ਜਾਂ ਮੌਤ ਦੀ ਸਥਿਤੀ ਵਿੱਚ ਪਾਕਿਸਤਾਨ ਨੂੰ ਮੌਜੂਦਾ ਸਿਆਸੀ ਖੜੋਤ ਨਾਲੋਂ ਵੀ ਕਿਤੇ ਵੱਡਾ ਸੰਕਟ ਝੱਲਣਾ ਪੈ ਸਕਦਾ ਹੈ। ਇਸ ਨਾਲ ਇਮਰਾਨ ਖਾਨ ਦੇ ਸਮਰਥਕਾਂ ਦਾ ਦੁੱਖ ਇੱਕ ਲੰਬੇ ਸਿਆਸੀ ਵਿਰੋਧ ਵਿੱਚ ਬਦਲ ਸਕਦਾ ਹੈ। ਸਮਰਥਕਾਂ ਦੀ ਇਹ ਵਫ਼ਾਦਾਰੀ ਇਮਰਾਨ ਖਾਨ ਦੇ ਅਕਸ ਨੂੰ ਦੇਸ਼ ਦੇ ਹੋਰ ਰਾਜਨੇਤਾਵਾਂ ਤੋਂ ਵੀ ਉੱਚਾ ਕਰ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਵਿਕਟੋਰੀਆ ’ਚ ਲਿਬਰਲਾਂ ਦੀ ਵਾਪਸੀ; ਜੈੱਸ ਵਿਲਸਨ ਸਾਂਭਣਗੇ ਸੂਬੇ ਦੀ ਕਮਾਨ
ਇਮਰਾਨ ਖਾਨ ਦੇ ਸਮਰਥਕ ਉਨ੍ਹਾਂ ਨੂੰ ਦੇਸ਼ ਛੱਡਣ ਜਾਂ ਸਿਆਸਤ ਤੋਂ ਪਿੱਛੇ ਹਟਣ ਵਾਲੇ ਕਿਸੇ ਵੀ ਗੁਪਤ ਸਮਝੌਤੇ ਦੇ ਸਖ਼ਤ ਖ਼ਿਲਾਫ਼ ਹਨ। ਹਾਲਾਂਕਿ ਅਗਸਤ ਮਹੀਨੇ ਵਿੱਚ ਇਮਰਾਨ ਖਾਨ ਦੇ ਕਰੀਬੀ ਮਦਦਗਾਰ ਜ਼ੁਲਫਿਕਾਰ ਬੁਖਾਰੀ ਨੇ ਰਾਇਟਰਜ਼ ਨੂੰ ਦੱਸਿਆ ਸੀ ਕਿ ਰਿਹਾਅ ਹੋਣ 'ਤੇ ਇਮਰਾਨ ਖਾਨ ਫੌਜ ਮੁਖੀ ਅਸੀਮ ਮੁਨੀਰ ਨਾਲ ਟਕਰਾਅ ਤੋਂ ਬਚਣਗੇ। ਪਰ ਇਸ ਗੱਲ 'ਤੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਕੀ ਇਮਰਾਨ ਖਾਨ ਖ਼ੁਦ ਇਸ ਪਹੁੰਚ ਨਾਲ ਸਹਿਮਤ ਹਨ।
ਇਸ ਸਿਆਸੀ ਖੜੋਤ ਨੂੰ ਤੋੜਨ ਲਈ ਸਾਊਦੀ ਅਰਬ ਅਤੇ ਤੁਰਕੀ ਵਰਗੇ ਦੇਸ਼ਾਂ ਦੀ ਰਣਨੀਤਕ ਭੂਮਿਕਾ ਅਤੇ ਵਿਚੋਲਗੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਦੇਸ਼ਾਂ ਦੇ ਪਾਕਿਸਤਾਨ ਦੀ ਲੀਡਰਸ਼ਿਪ ਨਾਲ ਮਜ਼ਬੂਤ ਰੱਖਿਆ ਤੇ ਸਿਆਸੀ ਸਬੰਧ ਹਨ, ਜੋ ਗੁਪਤ ਗੱਲਬਾਤ ਲਈ ਇੱਕ ਰਸਤਾ ਖੋਲ੍ਹ ਸਕਦੇ ਹਨ। ਕਿਸੇ ਵੀ ਸਮਝੌਤੇ ਤਹਿਤ ਖਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਅਮਨ-ਅਮਾਨ ਨਾਲ ਸੰਵਿਧਾਨਕ ਪ੍ਰਕਿਰਿਆਵਾਂ ਵਿੱਚ ਸ਼ਾਮਲ ਹੋਣਾ ਪਵੇਗਾ ਅਤੇ ਅਧਿਕਾਰੀਆਂ ਨੂੰ ਅਦਾਲਤੀ ਹੁਕਮਾਂ ਦਾ ਸਤਿਕਾਰ ਕਰਨਾ ਪਵੇਗਾ। ਕਿਸੇ ਵੀ ਰਾਹ ਵਿੱਚ ਅਦਾਲਤਾਂ ਦੀ ਪਾਰਦਰਸ਼ੀ ਭੂਮਿਕਾ ਜ਼ਰੂਰੀ ਹੈ ਤਾਂ ਜੋ ਜ਼ਮਾਨਤ ਅਤੇ ਰਿਹਾਈ ਦੇ ਫੈਸਲੇ ਕਾਨੂੰਨੀ ਢਾਂਚੇ ਦੇ ਅੰਦਰ ਹੀ ਹੋਣ। ਪਾਕਿਸਤਾਨ ਇਸ ਸਮੇਂ ਗੰਭੀਰ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਲਈ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਸਿਆਸੀ ਸਥਿਰਤਾ ਕਾਇਮ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
