ਦੋਵਾਂ ਮੁਲਕਾਂ 'ਚ ਸਾਂਝ ਵਧਾਉਣ ਲਈ ਸੰਗੀਤ ਦਾ ਅਹਿਮ ਰੋਲ : ਆਰਿਫ ਲੋਹਾਰ
Thursday, Aug 29, 2024 - 02:48 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲ਼ੀਆ ਦੌਰੇ 'ਤੇ ਪੁੱਜੇ ਪਾਕਿਸਤਾਨੀ ਪੰਜਾਬੀ ਗਾਇਕ ਆਰਿਫ ਲੁਹਾਰ ਅਤੇ ਉਨ੍ਹਾਂ ਦੇ ਸਪੁੱਤਰ ਬੀਤੇ ਕੱਲ੍ਹ ਮੈਲਬੌਰਨ ਦੇ ਜੀਲੋਂਗ ਸ਼ਹਿਰ ਵਿੱਚ ਆਯੋਜਿਤ ਵਿਸ਼ੇਸ਼ ਮਿਲਣੀ ਦੌਰਾਨ ਲੋਕਾਂ ਦੇ ਰੂਬਰੂ ਹੋਏ। ਜਨਾਬ ਆਰਿਫ ਲੁਹਾਰ ਨੇ ਦੱਸਿਆ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਬਾਸ਼ਿੰਦਿਆਂ ਦਰਮਿਆਨ ਧਰਮ,ਸੱਭਿਆਚਾਰ,ਬੋਲੀ, ਮਿੱਟੀ ਤੋਂ ਇਲਾਵਾ ਸੰਗੀਤ ਦੀ ਵੀ ਪੁਰਾਣੀ ਸਾਂਝ ਹੈ। ਉਨ੍ਹਾਂ ਕਿਹਾ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਮੁਹੱਬਤੀ ਲੋਕ ਹਨ। ਇਸੇ ਕਰਕੇ ਆਸਟ੍ਰੇਲੀਆ ਆ ਕੇ ਵੀ ਉਨ੍ਹਾਂ ਨੂੰ ਲਾਹੌਰ ਵਰਗਾ ਮਾਹੌਲ ਜਾਪਿਆ ਹੈ । ਮਾਂ-ਬਾਪ ਦੇ ਰਿਸ਼ਤੇ ਨੂੰ ਵਡਿਆਉਂਦੇ ਹੋਏ ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਰਹਿਮਤ ਸਦਕਾ ਹੀ ਇਹ ਰਿਸ਼ਤਾ ਪ੍ਰਵਾਨ ਚੜਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮੈਰੀਲੈਂਡ ਦਾ 'ਪੰਜਾਬਣਾਂ ਦਾ ਮੇਲਾ' ਬੜੀ ਧੂਮ ਧਾਮ ਨਾਲ ਸੰਪੰਨ (ਤਸਵੀਰਾਂ)
ਇਸ ਮੌਕੇ ਪੰਜਾਬੀ ਸਵੈਗ ਜੀਲੋਂਗ ਤੋਂ ਪ੍ਰੀਤ ਖਿੰਦਾ,ਖਿੰਡਾ ਅੰਮ੍ਰਿਤ ਸਿੰਘ ਖਿੰਡਾ ਅਤੇ ਕੈਂਟੀ ਮੁੱਖੜ ਨੇ ਦੱਸਿਆ ਕਿ ਆਸਟ੍ਰੇਲੀਆ ਵਸਦੇ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ ਸਾਡੀ ਖੁਸ਼ਕਿਸਮਤੀ ਹੈ।ਆਸਟ੍ਰੇਲੀਆ ਵਿੱਚ ਭਾਰਤ-ਪਾਕਿ ਲੋਕਾਂ ਦੀ ਆਪਸੀ ਸਾਂਝ ਦਾ ਅਸਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਰਿਸ਼ਤਿਆਂ ਨੂੰ ਹੋਰ ਪੁਖਤਾ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ ਲਈ ਕਾਰਗਰ ਸਿੱਧ ਹੋ ਰਿਹਾ ਹੈ।ਉਨ੍ਹਾਂ ਦੱਸਿਆਂ ਕਿ ਸ਼ਨੀਵਾਰ 31 ਅਗਸਤ ਨੂੰ ਬੈਪਟਿਸਟ ਕਾਲਜ ਜੀਲੋਂਗ ਵਿੱਚ ਹੋ ਰਹੀ ਸੰਗੀਤਕ ਸ਼ਾਮ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਂਝੇ ਗਵੱਈਏ ਪਿਆਰ, ਮੁਹੱਬਤ ਅਤੇ ਸਾਂਝ ਦਾ ਪੈਗਾਮ ਦੇਣ ਜਾ ਰਹੇ ਹਨ ਜਿਸਦੀ ਕਿ ਸੰਗੀਤ ਪ੍ਰੇਮੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।