ਹਾਲੀਵੁੱਡ ਅਦਾਕਾਰ ਹਿਊਗ ਜੈਕਮੈਨ ਅਤੇ ਡੇਬੋਰਾਹ ਨੇ ਵਿਆਹ ਦੇ 27 ਸਾਲਾਂ ਬਾਅਦ ਵੱਖ ਹੋਣ ਦਾ ਕੀਤਾ ਐਲਾਨ
Saturday, Sep 16, 2023 - 04:54 PM (IST)

ਲਾਸ ਏਂਜਲਸ (ਭਾਸ਼ਾ)- ਹਾਲੀਵੁੱਡ ਅਦਾਕਾਰ ਹਿਊਗ ਜੈਕਮੈਨ ਅਤੇ ਉਨ੍ਹਾਂ ਦੀ ਪਤਨੀ ਡੇਬੋਰਾ-ਲੀ ਫਰਨੇਸ ਨੇ ਐਲਾਨ ਕੀਤਾ ਹੈ ਕਿ ਉਹ ਵਿਆਹ ਦੇ 27 ਸਾਲ ਬਾਅਦ ਵੱਖ ਹੋ ਰਹੇ ਹਨ। ਦੋਵਾਂ ਨੇ ਪੀਪਲ ਮੈਗਜ਼ੀਨ ਨੂੰ ਦਿੱਤੇ ਸਾਂਝੇ ਬਿਆਨ 'ਚ ਇਹ ਜਾਣਕਾਰੀ ਦਿੱਤੀ। ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਨੇ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਲਗਭਗ ਤਿੰਨ ਦਹਾਕਿਆਂ ਤੋਂ ਇੱਕ ਸ਼ਾਨਦਾਰ ਅਤੇ ਪਿਆਰ ਨਾਲ ਭਰੇ ਵਿਆਹ ਦੇ ਬੰਧਨ ਵਿੱਚ ਪਤੀ ਅਤੇ ਪਤਨੀ ਦੇ ਰੂਪ ਵਿੱਚ ਇਕੱਠੇ ਰਹਿਣ ਦਾ ਆਸ਼ੀਰਵਾਦ ਮਿਲਿਆ ਹੈ। ਸਾਡੀ ਯਾਤਰਾ ਹੁਣ ਬਦਲ ਰਹੀ ਹੈ ਅਤੇ ਅਸੀਂ ਆਪਣੀ ਨਿੱਜੀ ਭਲਾਈ ਲਈ ਵੱਖ ਹੋਣ ਦਾ ਫੈਸਲਾ ਕੀਤਾ ਹੈ।'
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ਨੇ ਖੁਸ਼ੀਆਂ 'ਚ ਪਵਾਏ ਵੈਣ, ਲਾੜੇ ਸਣੇ 9 ਮੈਂਬਰਾਂ ਦੀ ਮੌਤ
ਜੈਕਮੈਨ (54) ਅਤੇ ਫਰਨੇਸ (67) ਨੇ ਕਿਹਾ, "ਪਰਿਵਾਰ ਹਮੇਸ਼ਾ ਤੋਂ ਹੀ ਸਾਡੀ ਪਹਿਲੀ ਤਰਜੀਹ ਰਿਹਾ ਹੈ ਅਤੇ ਰਹੇਗਾ। ਅਸੀਂ ਜੀਵਨ ਦੇ ਇਸ ਅਗਲੇ ਪੜਾਅ ਨੂੰ ਪਿਆਰ ਅਤੇ ਦਿਆਲਤਾ ਨਾਲ ਸ਼ੁਰੂ ਕਰ ਰਹੇ ਹਾਂ।" ਆਸਟਰੇਲੀਅਨ ਟੈਲੀਵਿਜ਼ਨ ਸੀਰੀਜ਼ 'ਕੋਰੇਲੀ' ਦੀ ਸ਼ੂਟਿੰਗ ਦੌਰਾਨ ਸਾਲ 1995 ਵਿੱਚ ਦੋਵੇ ਇੱਕ-ਦੂਜੇ ਨੂੰ ਮਿਲੇ ਸਨ ਅਤੇ ਅਗਲੇ ਹੀ ਸਾਲ ਵਿਆਹ ਕਰਵਾ ਲਿਆ ਸੀ। ਆਸਟਰੇਲੀਅਨ ਅਦਾਕਾਰ ਜੈਕਮੈਨ ਅਤੇ ਫਰਨੇਸ ਦੇ 2 ਬੱਚੇ ਹਨ, ਜਿਨ੍ਹਾਂ ਦਾ ਨਾਂ ਆਸਕਰ (23) ਅਤੇ ਏਵਾ (18) ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।