ਕੋਰੋਨਾਵਾਇਰਸ ਪ੍ਰਭਾਵਿਤ ਹੁਬੇਈ ਸੂਬੇ ਦਾ ਪਾਰਟੀ ਪ੍ਰਧਾਨ ਅਹੁਦੇ ਤੋਂ ਬਰਖਾਸਤ

Thursday, Feb 13, 2020 - 06:07 PM (IST)

ਕੋਰੋਨਾਵਾਇਰਸ ਪ੍ਰਭਾਵਿਤ ਹੁਬੇਈ ਸੂਬੇ ਦਾ ਪਾਰਟੀ ਪ੍ਰਧਾਨ ਅਹੁਦੇ ਤੋਂ ਬਰਖਾਸਤ

ਬੀਜਿੰਗ- ਚੀਨ ਨੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੁਬੇਈ ਸੂਬੇ ਦੇ ਚੋਟੀ ਦੇ ਸਿਆਸੀ ਨੇਤਾ ਨੂੰ ਬਰਖਾਸਤ ਕਰ ਦਿੱਤਾ ਹੈ। ਸਰਕਾਰੀ ਮੀਡੀਆ ਦੀ ਖਬਰ ਵਿਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਮਹਾਮਾਰੀ ਦਾ ਕੇਂਦਰ ਰਹੇ ਇਸ ਸੂਬੇ ਵਿਚ ਇਸ ਵਾਇਰਸ ਕਾਰਨ 1350 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।

ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਮੁਤਾਬਕ ਹੁਬੇਈ ਦੇ ਪਾਰਟੀ ਸਕੱਤਰ ਜਿਆਂਗ ਤੋਲਿਆਂਗ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਤੇ ਉਹਨਾਂ ਦੀ ਥਾਂ ਸ਼ੰਘਾਈ ਦੇ ਮੇਅਰ ਯਿੰਗ ਯੋਂਗ ਲੈਣਗੇ। ਸਥਾਨਕ ਅਧਿਕਾਰੀਆਂ ਵਲੋਂ ਇਸ ਸੰਕਟ ਭਰੀ ਸਥਿਤੀ ਨੂੰ ਸਹੀ ਤਰੀਕੇ ਨਾਲ ਸੰਭਾਲ ਨਾ ਸਕਣ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਨਿੰਦਾ ਦੇ ਵਿਚਾਲੇ ਸੋਮਵਾਰ ਨੂੰ ਦੋ ਸੀਨੀਆਰ ਸਿਹਤ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਜਿਆਂਗ ਦੀ ਬਰਖਾਸਤੀ ਸਾਹਮਣੇ ਆਈ ਹੈ। 


author

Baljit Singh

Content Editor

Related News