ਫੈਡਰਲ ਵਰਕ ਪਲੇਸ ''ਤੇ ਹਿੰਸਾ ਤੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਿੱਲ ਪਾਸ

Tuesday, May 08, 2018 - 09:02 PM (IST)

ਓਟਾਵਾ— ਸੰਸਦੀ ਮੈਂਬਰਾਂ ਨੇ ਬਿੱਲ ਸੀ-65 ਪਾਸ ਕਰ ਦਿੱਤਾ ਗਿਆ ਹੈ, ਜਿਸ ਦਾ ਉਦੇਸ਼ ਫੈਡਰਵ ਵਰਕ ਪਲੇਸਸ 'ਤੇ ਸ਼ੋਸ਼ਣ ਤੇ ਹਿੰਸਾ ਨਾਲ ਨਜਿੱਠਣਾ ਹੈ ਤੇ ਇਸ ਨੂੰ ਅਗਲੇਰੇ ਅਧਿਐਨ ਲਈ ਸੈਨੇਟ ਕੋਲ ਭੇਜ ਰਹੇ ਹਨ। ਬਿੱਲ ਦਾ ਮੰਤਵ ਵਰਕਰਾਂ ਤੇ ਉਨ੍ਹਾਂ ਦੇ ਮਾਲਕਾਂ ਨੂੰ ਦੱਸਣਾ ਹੈ ਕਿ ਧੱਕੇਸ਼ਾਹੀ, ਪ੍ਰੇਸ਼ਾਨੀ ਤੇ ਜਿਨਸੀ ਪ੍ਰੇਸ਼ਾਨੀ ਦੇ ਹਾਲਾਤਾਂ ਨਾਲ ਕਿਵੇਂ ਨਜਿੱਠਿਆ ਜਾਵੇ ਤੇ ਇਹ ਨਾਕਾਰਾਤਮਕ ਵਿਵਹਾਰ ਨੂੰ ਰੋਕਣ ਲਈ ਕੰਪਨੀਆਂ 'ਤੇ ਦਬਾਅ ਪਾਉਂਦਾ ਹੈ ਤੇ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ, ਜੋ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਬਿੱਲ ਸੀ-65 ਨੂੰ ਲੇਬਰ ਮੰਤਰੀ ਪੈਟੀ ਹਾਜਦੂ ਵਲੋਂ ਨਵੰਬਰ 2017 'ਚ ਪੇਸ਼ ਕੀਤਾ ਗਿਆ ਸੀ। ਦੂਜੇ ਗੇੜ ਦੀ ਬਹਿਸ ਲਈ ਇਸ ਦੀ ਵਾਰੀ ਜਲਦੀ ਹੀ ਆ ਗਈ ਤੇ ਜਨਵਰੀ 2018 'ਚ ਪਾਰਲੀਆਮੈਂਟ 'ਤੇ ਮੀ ਟੂ ਕਨਵਰਸੇਸ਼ਨ ਦਰਮਿਆਨ ਕਮੇਟੀ ਵਲੋਂ ਵੀ ਇਸ ਨੂੰ ਪਾਸ ਕਰ ਦਿੱਤਾ ਗਿਆ। ਫਿਰ ਹਾਊਸ ਹਿਊਮਨ ਰਿਸੋਰਸਿਜ਼ ਕਮੇਟੀ ਵਲੋਂ ਬਿੱਲ ਦੇ ਸੋਧੇ ਹੋਏ ਸੰਸਕਰਨ ਨੂੰ ਅਪ੍ਰੈਲ 2018 'ਚ ਪੇਸ਼ ਕੀਤਾ ਗਿਆ। ਇਸ ਤਿੰਨ ਪਾਰਟੀ ਕਮੇਟੀ ਨੇ ਹੋਰਨਾਂ ਤਬਦੀਲੀਆਂ ਤੋਂ ਇਲਾਵਾ ਹਰਾਸਮੈਂਟ ਦੀ ਪਰਿਭਾਸ਼ਾ, ਸ਼ਿਕਾਇਤ ਕਰਨ ਦੇ ਢੰਗ, ਕਈ ਪੱਖਾਂ 'ਤੇ ਸਪਸ਼ਟੀਕਰਨ ਦਿੱਤਾ ਤੇ ਇੱਥੋਂ ਤੱਕ ਯਕੀਨੀ ਬਣਾਇਆ ਕਿ ਇੰਪਲਾਇਰਜ਼ ਤੇ ਇੰਪਲਾਈ ਐਂਟੀ ਹਰਾਸਮੈਂਟ ਟਰੇਨਿੰਗ ਹਾਸਲ ਕਰਨ।
ਸੋਮਵਾਰ ਨੂੰ ਐਮਪੀਜ਼ ਕਮੇਟੀ ਦੀਆਂ ਸੋਧਾਂ ਨੂੰ ਅਪਨਾਉਣ ਲਈ ਰਾਜ਼ੀ ਹੋ ਗਏ ਤੇ ਦਿਨ ਦੇ ਅੰਤ ਤੱਕ ਤੀਜੀ ਰੀਡਿੰਗ ਤੇ ਬਹਿਸ ਦਾ ਵੀ ਉਨ੍ਹਾਂ ਵਲੋਂ ਸਮਰਥਨ ਕੀਤਾ ਗਿਆ। ਸੋਮਵਾਰ ਨੂੰ ਬਹਿਸ ਦੌਰਾਨ ਲੇਬਰ ਦੇ ਪਾਰਲੀਮਾਨੀ ਸਕੱਤਰ ਰੌਜਰ ਕੁਜ਼ਨਰ ਨੇ ਬਿੱਲ ਸੀ-65 ਦੀ ਹਮਾਇਤ ਕਰਨ 'ਤੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ।


Related News