ਮਾਊਂਟ ਐਵਰੈਸਟ ਸਰ ਕਰਨ ਵਾਲੇ ਪਹਿਲੇ ਗੁਰਸਿੱਖ ਮਲਕੀਤ ਸਿੰਘ ਦਾ ਸਨਮਾਨ

Sunday, Sep 22, 2024 - 05:18 PM (IST)

ਮਾਊਂਟ ਐਵਰੈਸਟ ਸਰ ਕਰਨ ਵਾਲੇ ਪਹਿਲੇ ਗੁਰਸਿੱਖ ਮਲਕੀਤ ਸਿੰਘ ਦਾ ਸਨਮਾਨ

ਮੈਲਬੌਰਨ: (ਮਨਦੀਪ ਸਿੰਘ ਸੈਣੀ )--- 53 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਸਰ ਕਰਕੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਪਹਿਲੇ ਗੁਰਸਿੱਖ ਨਿਊਜੀਲੈਂਡ ਵਾਸੀ ਮਲਕੀਤ ਸਿੰਘ ਦਾ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਅਤੇ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਤਹਿਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਬੌੜ ਵਿਚ ਪਿਤਾ ਬੇਅੰਤ ਸਿੰਘ ਅਤੇ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਜਨਮੇ ਮਲਕੀਤ ਸਿੰਘ ਵਿਦਿਆਰਥੀ ਜੀਵਨ ਤੋਂ ਹੀ ਨਵੇਂ ਮੀਲ ਪੱਥਰ ਗੱਡਦੇ ਰਹੇ ਹਨ ਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। 

PunjabKesari

ਵਿਦਿਆਰਥੀ ਜੀਵਨ ਵਿਚ ਮਲਕੀਤ ਸਿੰਘ ਜਿੱਥੇ ਚੋਟੀ ਦੇ ਪੜ੍ਹਾਕੂ ਰਹੇ ਉੱਥੇ ਹੀ ਯੂਨੀਵਰਸਟੀ ਦੇ ਬੈਸਟ ਐਥਲੀਟ ਵੀ ਰਹੇ । ਬੜੇ ਹੀ ਨਿੱਘੇ ਸੁਭਾਅ ਵਾਲੇ ਮਲਕੀਤ ਸਿੰਘ ਪਹਾੜ ਵਰਗੇ ਦ੍ਰਿੜ ਇਰਾਦਿਆਂ ਦੇ ਮਾਲਕ ਹਨ । ਪੰਜਾਬ ਖੇਤੀਬਾੜੀ ਯੂਨੀਵਰਸਟੀ ਤੋਂ ਖੇਤੀਬਾੜੀ ਦੀ ਡਿਗਰੀ ਤੋਂ ਬਾਅਦ ਐਮ.ਬੀ.ਏ. ਕੀਤੀ ਤੇ ਕੁਝ ਸਮੇਂ ਲਈ ਕਾਰਪੋਰੇਟ ਅਦਾਰੇ ਵਿੱਚ ਕੰਮ ਕਰਨ ਤੋਂ ਬਾਅਦ ਨਿਊਜ਼ੀਲੈਂਡ ਆ ਗਏ ਤੇ ਏਥੇ ਕੰਪਿਊਟਰ ਦੀ ਡਿਗਰੀ ਟੌਪਰਾਂ ਵਿਚ ਰਹਿਕੇ ਕੀਤੀ । ਸਿੱਖੀ ਨਾਲ ਧੁਰ ਅੰਦਰੋਂ ਜੁੜੇ ਮਲਕੀਤ ਸਿੰਘ ਨੇ ਏਥੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿਚ ਉਸਾਰੂ ਯੋਗਦਾਨ ਪਾਏ ਹਨ। ਅੱਜ ਸਿੰਘ ਇੱਕ ਸਫਲ ਕਾਰੋਬਾਰੀ ਵਜੋਂ ਸਥਾਪਤ ਹਨ ।

ਪੜ੍ਹੋ ਇਹ ਅਹਿਮ ਖ਼ਬਰ-ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਦੌਰੇ ਦੌਰਾਨ ਅਮਰੀਕਾ ਨੇ ਭਾਰਤ ਨੂੰ 297 ਕਲਾਕ੍ਰਿਤੀਆਂ ਕੀਤੀਆਂ ਵਾਪਸ 

ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪੈਂਦੇ ਭਾਈ ਗੁਰਦਾਸ ਜੀ ਗੁਰਮਤਿ ਅਤੇ ਪੰਜਾਬੀ ਸਕੂਲ ਦੇ ਬੱਚਿਆਂ ਨੂੰ ਸਲਾਈਡ ਸ਼ੋਅ ਤੇ ਆਪਣੇ ਇਸ ਅਤਿ ਮੁਸ਼ਕਲਾਂ ਤੇ ਜੋਖਮ ਭਰੇ ਸਫ਼ਰ ਬਾਰੇ ਮਲਕੀਤ ਸਿੰਘ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਤਸੁਕ ਹੋਏ ਕਿ ਛੋਟੇ-ਛੋਟੇ ਬੱਚਿਆਂ ਨੇ ਸੈਂਕੜੇ ਸਵਾਲ ਇਸ ਬਾਬਤ ਪੁੱਛੇ । ਇਸ ਮੌਕੇ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਦੇ ਪ੍ਰਧਾਨ ਹਰਮਨਦੀਪ ਸਿੰਘ ਬੋਪਾਰਾਏ , ਸਰਪ੍ਰਸਤ ਫੁਲਵਿੰਦਰਜੀਤ ਸਿੰਘ ਗਰੇਵਾਲ , ਸੰਦੀਪ ਸਿੰਘ ਕਾਹਲੋਂ ,ਅਮਰਦੀਪ ਕੌਰ , ਖੁਸ਼ਪ੍ਰੀਤ ਸਿੰਘ ਸੁਨਾਮ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਸੱਜਣ ਹਾਜ਼ਰ ਸਨ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News