ਕੋਰੋਨਾ ਵਾਇਰਸ ਨਾਲ ਪੀੜਤ ਹੋਂਡੂਰਾਸ ਦੇ ਰਾਸ਼ਟਰਪਤੀ ਦੀ ਹਾਲਤ ਹੋਈ ਸਥਿਰ
Thursday, Jun 25, 2020 - 01:35 PM (IST)
ਹੋਂਡੂਰਾਸ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਪੈਰ ਪਸਾਰ ਲਏ ਹਨ ਤੇ ਮੱਧ ਅਮਰੀਕੀ ਦੇਸ਼ ਹੋਂਡੂਰਾਸ ਦੇ ਰਾਸ਼ਟਰਪਤੀ ਜੁਆਨ ਆਰਲੈਂਡੋ ਹਰਨਾਡੇਜ ਵੀ ਕੋਰੋਨਾ ਦੀ ਲਪੇਟ ਵਿਚ ਹਨ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ 16 ਜੂਨ ਨੂੰ ਕੋਰੋਨਾ ਵਾਇਰਸ ਪੀੜਤ ਪਾਏ ਜਾਣ ਦੇ ਬਾਅਦ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਡਾਕਟਰਾਂ ਦੀ ਜਾਰੀ ਮੈਡੀਕਲ ਰਿਪੋਰਟ ਮੁਤਾਬਕ ਉਨ੍ਹਾਂ ਦੇ ਰੈਡੀਓਲਾਜਿਕਲ ਪ੍ਰੀਖਣ ਵਿਚ ਫੇਫੜਿਆਂ ਵਿਚ ਵਾਇਰਸ ਵਧਿਆ ਹੋਇਆ ਹੈ ਅਤੇ ਆਕਸੀਜਨ ਦੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਸਪਤਾਲ ਦੀ ਨਿਗਰਾਨੀ ਵਿਚ ਹਨ।
ਉਨ੍ਹਾਂ ਦਾ ਇਲਾਜ ਕਰ ਰਹੇ ਫੌਜੀ ਹਸਪਤਾਲ ਦੇ ਮਾਹਰ ਡਾਕਟਰਾਂ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਬੁਖਾਰ ਨਹੀਂ ਹੈ ਅਤੇ ਉਨ੍ਹਾਂ ਦੀ ਹਾਲਤ ਸਾਧਾਰਣ ਹੈ। ਹੋਂਡੂਰਾਸ ਵਿਚ ਕੋਰੋਨਾ ਵਾਇਰਸ ਦੇ 13,943 ਮਾਮਲੇ ਹਨ ਅਤੇ 405 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1,461 ਲੋਕ ਬੀਮਾਰੀ ਨੂੰ ਮਾਤ ਦੇ ਕੇ ਠੀਕ ਹੋਏ ਹਨ।