ਸੁਹਾਵੀ ਆਡੀਓ ਕਿਤਾਬਾਂ ਵੱਲੋਂ ਪੰਜਾਬੀ ਭਾਸ਼ਾ ਲਈ ਲਹਿੰਦੇ ਪੰਜਾਬ ''ਚ ਇਤਿਹਾਸਿਕ ਇਕਰਾਰਨਾਮਾ
Saturday, Mar 15, 2025 - 10:46 AM (IST)

ਬ੍ਰਿਸਬੇਨ/ਸਿਡਨੀ (ਸੁਰਿੰਦਰਪਾਲ ਸਿੰਘ ਖੁਰਦ, ਸੰਨੀ ਚਾਂਦਪੁਰੀ)- ਪਿਲਾਕ (ਭਾਸ਼ਾ ਵਿਭਾਗ) ਪੰਜਾਬ ਸਰਕਾਰ ਪਾਕਿਸਤਾਨ, ਸੁਹਾਵੀ ਆਡੀਓ ਬੁੱਕਸ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਵਿਚਾਲੇ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ, ਸੰਭਾਲ, ਆਧੁਨਿਕੀਕਰਨ ਅਤੇ ਗੁਰਮੁਖੀ ਅਤੇ ਸ਼ਾਹਮੁਖੀ ਦੇ ਸੁਖਾਲੇ ਲਿਪਿਆਂਤਰਨ ਨੂੰ ਮੁੱਖ ਰੱਖਦੇ ਹੋਏ ਲਾਹੌਰ ਵਿਖੇ ਪਿਲਾਕ ਦੇ ਮੁੱਖ-ਦਫਤਰ ਵਿਖੇ ਡਾਇਰੈਕਟਰ-ਜਨਰਲ ਮੈਡਮ ਬਨੀਸ਼ ਫਾਤਿਮਾ ਸਾਹੀ ਅਤੇ ਸੁਹਾਵੀ ਆਡੀਓ ਕਿਤਾਬਾਂ ਦੇ ਸੰਸਥਾਪਕ ਡਾ. ਸਰਮੁਹੱਬਤ ਸਿੰਘ ਰੰਧਾਵਾ ਵਲੋਂ ਤਿੰਨ ਮੈਮੋਰੈਂਡਮ ਸਾਈਨ ਕੀਤੇ ਗਏ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਪਿਛਲੇ ਕਾਫ਼ੀ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਆਉਣ ਵਾਲੇ ਸਮੇਂ ਵਿਚ ਤਕਰੀਬਨ 14000 ਕਿਤਾਬਾਂ ਦਾ ਆਡੀਓ ਤਿਆਰ ਹੋਵੇਗਾ, ਲਿਪਿਅੰਤਰ ਅਤੇ ਖੋਜ ਪੱਤਰ ਉਪਲੱਬਧ ਹੋਣਗੇ। ਸੁਹਾਵੀ ਆਡੀਓ ਇਨ੍ਹਾਂ ਕਿਤਾਬਾਂ ਨੂੰ ਆਪਣੇ ਪਲੇਟਫਾਰਮ 'ਤੇ ਉਪਲਬਧ ਕਰਾਏਗੀ ਅਤੇ ਪਲਾਕ ਦੇ ਸਪੁਰਦ ਕਰ ਦੇਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ: ਭਾਰਤੀ ਵਿਦਿਆਰਥਣ ਅਮਰੀਕਾ ਤੋਂ ਹੋਈ self-deports, ਜਾਣੋ ਪੂਰਾ ਮਾਮਲਾ
ਇਸ ਮੌਕੇ 'ਤੇ ਸ. ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਵੀ ਐਮ.ਓ.ਯੂ ਸਾਈਨ ਕੀਤਾ ਗਿਆ, ਜਿਸ ਵਿਚ ਲਾਹੌਰ ਦੇ 100 ਕਿਲੋਮੀਟਰ ਘੇਰੇ ਵਿੱਚ ਚੱਲ ਰਹੇ 95 ਐਫ.ਐਮ ਰੇਡੀਓ ਸਟੇਸ਼ਨ ਦੇ ਆਧੁਨਿਕੀਕਰਨ, ਪ੍ਰੋਗਰਾਮ ਨਵੀਨੀਕਰਨ ਅਤੇ ਪ੍ਰੋਗਰਾਮਾਂ ਦੀ ਸਾਂਝ ਵਧਾਉਣ ਦੇ ਲਈ ਇਕਰਾਰਨਾਮਾ ਹੈ। ਇਨ੍ਹਾਂ ਇਕਰਾਰਨਾਮਿਆਂ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਇਤਿਹਾਸਕ ਕੰਮ ਹੋਵੇਗਾ ਜਿਸ ਦੇ ਨਾਲ ਖੋਜੀ, ਪਾਠਕ ਅਤੇ ਸਰੋਤੇ ਇੱਕ ਦੂਸਰੇ ਦੇ ਬਹੁਤ ਨੇੜ੍ਹੇ ਆਉਣਗੇ ਅਤੇ ਹੱਦਾਂ ਦੀ ਕਸ਼ੀਦਗੀ ਨੂੰ ਘੱਟ ਕਰਨ ਦੀ ਇਹ ਕੋਸ਼ਿਸ਼ ਬਣੇਗੀ। ਦੋਹਾਂ ਪੰਜਾਬਾਂ ਦੇ ਅਦੀਬਾਂ ਅਤੇ ਸਾਹਿਤਕ ਹਲਕਿਆਂ ਵੱਲੋਂ ਸੁਹਾਵੀ ਆਡੀਓ ਕਿਤਾਬਾਂ ਦੀ ਇਸ ਪਹਿਲਕਦਮੀ ਦੀ ਪੁਰਜ਼ੋਰ ਸ਼ਲਾਘਾ ਕੀਤੀ ਜਾ ਰਹੀ ਹੈ। ਰੋਹੀ ਪੰਜਾਬੀ ਕਾਨਫਰੰਸ ਦੇ ਆਯੋਜਕ ਮੀਆਂ ਆਸਿਫ ਅਤੇ ਇਕਰਾਮ ਜੱਲਾ, ਪਿਲਾਕ ਦੇ ਡਾਇਰੈਕਟਰ ਡਾ. ਆਸਿਮ ਚੌਧਰੀ, ਸੁਵਿਧਾਕਾਰ ਰਾਣਾ ਜਬਰ, ਅਤੇ ਪਿਲਾਕ ਦੀ ਡਾਇਰੈਕਟਰ ਜਨਰਲ ਮੈਡਮ ਬਨੀਸ਼ ਫਾਤਿਮਾ ਸਾਹੀ ਇਸ ਮਹੱਤਵਪੂਰਨ ਇਵੈਂਟ ਦਾ ਹਿੱਸਾ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।