ਅਦਨ ਦੀ ਖਾੜੀ ''ਚ ਹਾਈਜੈਕ ਹੋ ਗਿਆ ਜਹਾਜ਼ ! ਕ੍ਰੂ ਮੈਂਬਰਾਂ ਨੇ Citadel ''ਚ ਲਈ ਪਨਾਹ

Sunday, Nov 29, 2026 - 12:57 PM (IST)

ਅਦਨ ਦੀ ਖਾੜੀ ''ਚ ਹਾਈਜੈਕ ਹੋ ਗਿਆ ਜਹਾਜ਼ ! ਕ੍ਰੂ ਮੈਂਬਰਾਂ ਨੇ Citadel ''ਚ ਲਈ ਪਨਾਹ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਯਮਨ ਦੇ ਤੱਟ ਨੇੜੇ ਅਦਨ ਦੀ ਖਾੜੀ 'ਚ ਸ਼ਨੀਵਾਰ ਨੂੰ ਇਕ ਵਪਾਰਕ ਜਹਾਜ਼ ਨੂੰ ਹਥਿਆਰਬੰਦ ਲੋਕਾਂ ਨੇ ਅਗਵਾ ਕਰ ਲਿਆ ਸੀ। ਹੁਣ ਇਸ ਮਾਮਲੇ 'ਚ ਵੱਡੀ ਅਪਡੇਟ ਆਈ ਹੈ ਕਿ ਹਥਿਆਰਬੰਦ ਲੋਕਾਂ ਨੇ ਛੱਡ ਦਿੱਤਾ ਹੈ ਅਤੇ ਕ੍ਰੂ ਮੈਂਬਰਾਂ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ (UKMTO) ਨੇ ਦੱਸਿਆ ਕਿ ਜਹਾਜ਼ ਹੁਣ ਆਪਣੀ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਗਿਆ ਹੈ।

ਜਹਾਜ਼ ਦੇ ਕਪਤਾਨ ਮੁਤਾਬਕ, ਹਥਿਆਰਬੰਦ ਲੋਕ 0630 GMT 'ਤੇ ਯਮਨ ਦੇ ਬਲਹਾਫ਼ ਤੋਂ ਲਗਭਗ 64 ਨੌਟੀਕਲ ਮੀਲ (ਕਰੀਬ 119 ਕਿਲੋਮੀਟਰ) ਦੱਖਣ-ਪੱਛਮ ਵਿੱਚ ਜਹਾਜ਼ 'ਤੇ ਚੜ੍ਹੇ ਸਨ ਅਤੇ ਉਸ 'ਤੇ ਕਬਜ਼ਾ ਕਰ ਲਿਆ ਸੀ। ਇੱਕ ਬ੍ਰਿਟਿਸ਼ ਸਮੁੰਦਰੀ ਸੁਰੱਖਿਆ ਫਰਮ ਨੇ ਇਸ ਜਹਾਜ਼ ਨੂੰ ਪਨਾਮਾ-ਝੰਡੇ ਵਾਲੇ ਕੰਟੇਨਰ ਜਹਾਜ਼ 'ਮਾਰਸਾ ਵਰਗੋ' ਦੱਸਿਆ ਹੈ। ਹਾਈਜੈਕਿੰਗ ਦੌਰਾਨ ਜਹਾਜ਼ ਦੇ ਕ੍ਰੂ ਮੈਂਬਰਾਂ ਨੇ ਜਹਾਜ਼ ਦੇ ਸੁਰੱਖਿਅਤ ਕਮਰੇ (ਸਿਟਾਡੇਲ) 'ਚ ਪਨਾਹ ਲਈ ਸੀ ਅਤੇ ਹਥਿਆਰਬੰਦ ਲੋਕਾਂ ਦੇ ਜਾਣ ਮਗਰੋਂ ਜਹਾਜ਼ 'ਤੇ ਮੁੜ ਕੰਟਰੋਲ ਹਾਸਲ ਕਰ ਲਿਆ। UKMTO ਨੇ ਇਲਾਕੇ 'ਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਸਾਵਧਾਨ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦੀ ਸੂਚਨਾ ਦੇਣ ਦੀ ਸਲਾਹ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਕੂਲ ਨਾਲ ਲੱਗਦੇ ਘਰ 'ਚ ਹੋ ਗਿਆ ਧਮਾਕਾ ! ਕਈ ਵਿਦਿਆਰਥੀਆਂ ਦੀ ਮੌਤ, ਕੁਨਾਰ 'ਚ ਮਚੀ ਹਾਹਾਕਾਰ

 

ਜ਼ਿਕਰਯੋਗ ਹੈ ਕਿ ਅਦਨ ਦੀ ਖਾੜੀ ਬਾਬ ਅਲ-ਮੰਦੇਬ ਰਾਹੀਂ ਲਾਲ ਸਾਗਰ ਨਾਲ ਜੁੜਦੀ ਹੈ ਅਤੇ ਏਸ਼ੀਆ ਤੇ ਯੂਰਪ ਵਿਚਾਲੇ ਅਹਿਮ ਵਪਾਰਕ ਸਮੁੰਦਰੀ ਲਾਂਘੇ 'ਤੇ ਸਥਿਤ ਹੈ, ਜਿੱਥੇ ਹਾਲ ਹੀ ਦੇ ਮਹੀਨਿਆਂ 'ਚ ਕਈ ਜਹਾਜ਼ਾਂ 'ਤੇ ਹਮਲੇ ਹੋਏ ਹਨ ਤੇ ਕਈ ਜਹਾਜ਼ਾਂ ਨੂੰ ਅਗਵਾ ਕੀਤੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਭਾਰਤੀ ਸਮੁੰਦਰੀ ਫ਼ੌਜ ਨੇ ਭਾਰਤੀ ਹਵਾਈ ਸੈਨਾ ਦੀ ਮਦਦ ਨਾਲ ਮੁੰਬਈ ਤੋਂ 3,000 ਕਿਲੋਮੀਟਰ ਤੋਂ ਵੱਧ ਦੂਰ ਅਰਬ ਸਾਗਰ 'ਚ 48 ਘੰਟੇ ਦੀ ਕਾਰਵਾਈ ਕਰ ਕੇ ਸਮੁੰਦਰੀ ਲੁਟੇਰਿਆਂ ਦੇ ਕਬਜ਼ੇ 'ਚੋਂ 'ਅਜਿਨੀ' ਨਾਂ ਦੀ ਮੱਛੀ ਫੜਨ ਵਾਲੀ ਕਿਸ਼ਤੀ ਦੇ ਸਾਰੇ 20 ਮੈਂਬਰਾਂ ਨੂੰ ਸੁਰੱਖਿਅਤ ਬਚਾਇਆ ਸੀ, ਜਿਸ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਫ਼ੀ ਸ਼ਲਾਘਾ ਕੀਤੀ ਸੀ।

ਹਾਲਾਂਕਿ ਇਹ ਜਹਾਜ਼ ਸੁਰੱਖਿਅਤ ਨਿਕਲ ਆਇਆ ਹੈ ਤੇ ਇਸ ਦੇ ਸਾਰੇ ਕ੍ਰੂ ਮੈਂਬਰ ਵੀ ਸੁਰੱਖਿਅਤ ਹਨ, ਪਰ ਇਸ ਘਟਨਾ ਨੇ ਖੇਤਰ 'ਚੋਂ ਲੰਘਣ ਵਾਲੇ ਹੋਰ ਜਹਾਜ਼ਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ- ਵਿਦੇਸ਼ੀ ਬਦਮਾਸ਼ਾਂ ਨੇ ਘੇਰ ਲਈ ਭਾਰਤੀ ਨੌਜਵਾਨ ਦੀ ਕਾਰ ! 30 ਗੋਲ਼ੀਆਂ ਚਲਾ ਕੇ ਲੁੱਟ ਲਏ ਗਹਿਣਿਆਂ ਨਾਲ ਭਰੇ ਬੈਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News