ਹੈਰਿਸ ਨੂੰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਚੇਨਈ ''ਚ ਆਪਣੇ ਨਾਨਕੇ ਘਰ ਜਾਣ ਦੀ ਅਪੀਲ

Tuesday, Jul 30, 2024 - 10:42 AM (IST)

ਹੈਰਿਸ ਨੂੰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਚੇਨਈ ''ਚ ਆਪਣੇ ਨਾਨਕੇ ਘਰ ਜਾਣ ਦੀ ਅਪੀਲ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਸੰਭਾਵਿਤ ਉਮੀਦਵਾਰ ਕਮਲਾ ਹੈਰਿਸ ਦੇ ਪ੍ਰਚਾਰ ਲਈ ਫੰਡ ਇਕੱਠਾ ਕਰ ਰਹੇ ਇਕ ਭਾਰਤੀ ਅਮਰੀਕੀ ਨੇ ਦੇਸ਼ ਦੇ ਉਪ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਅਮਰੀਕਾ ਵਿਚ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਉਸਨੂੰ ਚੇਨਈ ਵਿੱਚ ਆਪਣੇ ਨਾਨਕੇ ਘਰ ਜਾਣਾ ਚਾਹੀਦਾ ਹੈ। ਹੈਰਿਸ (59) ਨਵੰਬਰ ਵਿਚ ਅਮਰੀਕਾ ਵਿਚ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ। ਰਾਸ਼ਟਰਪਤੀ ਜੋਅ ਬਾਈਡੇਨ ਦੇ ਦੌੜ ਤੋਂ ਹਟਣ ਤੋਂ ਬਾਅਦ ਉਸਨੇ ਪਿਛਲੇ ਹਫਤੇ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ। ਹਾਲਾਂਕਿ ਡੈਮੋਕ੍ਰੇਟਿਕ ਪਾਰਟੀ ਨੇ ਅਜੇ ਤੱਕ ਉਨ੍ਹਾਂ ਨੂੰ ਆਪਣਾ ਅਧਿਕਾਰਤ ਉਮੀਦਵਾਰ ਨਹੀਂ ਐਲਾਨਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਚੋਣਾਂ : ਭਾਰਤੀਆਂ ਨੂੰ ਨਾਗਰਿਕਤਾ ਦੇਣ 'ਤੇ ਜੋਰ

ਏਸ਼ੀਅਨ ਅਮਰੀਕਨ ਪੈਸੀਫਿਕ ਆਈਲੈਂਡਰਜ਼ (ਏ.ਏ.ਪੀ.ਆਈ.) ਵਿਕਟਰੀ ਫੰਡ ਦੇ ਪ੍ਰਧਾਨ ਅਤੇ ਸੰਸਥਾਪਕ ਸ਼ੇਖਰ ਨਰਸਿਮਹਨ ਨੇ ਪੀ.ਟੀ.ਆਈ ਨੂੰ ਇੱਕ ਇੰਟਰਵਿਊ ਵਿੱਚ ਕਿਹਾ, "ਜੇਕਰ ਉਹ ਚੁਣੀ ਜਾਂਦੀ ਹੈ, ਤਾਂ ਮੈਂ ਉਸ 'ਤੇ ਦਬਾਅ ਪਾਵਾਂਗਾ ਅਤੇ ਕਹਾਂਗਾ, 'ਆਓ, ਭਾਰਤ ਚੱਲੀਏ। ਤੁਹਾਨੂੰ ਚੇਨਈ ਜਾਣਾ ਪਵੇਗਾ। ਤੁਸੀਂ ਦਿੱਲੀ ਜਾ ਸਕਦੇ ਹੋ। ਦਿੱਲੀ ਜਾਣਾ ਚੰਗਾ ਹੈ, ਪਰ ਸਾਨੂੰ ਚੇਨਈ ਵੀ ਜਾਣਾ ਪਵੇਗਾ।'' ਚੇਨਈ ਹੈਰਿਸ ਦੀ ਮਾਂ ਸ਼ਿਆਮਲਾ ਗੋਪਾਲਨ ਦਾ ਜੱਦੀ ਸ਼ਹਿਰ ਸੀ। ਗੋਪਾਲਨ 16 ਸਾਲ ਦੀ ਉਮਰ ਵਿੱਚ ਉੱਚ ਸਿੱਖਿਆ ਲਈ ਅਮਰੀਕਾ ਗਈ ਸੀ। ਹੈਰਿਸ ਆਪਣੇ ਬਚਪਨ ਵਿੱਚ ਅਕਸਰ ਚੇਨਈ ਜਾਂਦੀ ਸੀ ਅਤੇ ਉਸ ਦੀਆਂ ਉਥੋਂ ਦੀਆਂ ਬਹੁਤ ਪਿਆਰੀਆਂ ਯਾਦਾਂ ਹਨ। ਹੈਰਿਸ 2009 ਵਿੱਚ ਆਪਣੀ ਮਾਂ ਦੀਆਂ ਅਸਥੀਆਂ ਸ਼ਹਿਰ ਲੈ ਗਈ ਅਤੇ ਹਿੰਦ ਮਹਾਸਾਗਰ ਵਿੱਚ ਵਿਸਰਜਨ ਕੀਤਾ। ਨਰਸਿਮਹਨ ਨੇ ਕਿਹਾ, “ਮੈਂ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਮੇਰੀ ਮਾਂ ਚੇਨਈ ਦੀ ਹੈ ਅਤੇ ਉਸ ਦੀ ਮਾਂ ਵੀ ਚੇਨਈ ਤੋਂ ਹੈ, ਇਸ ਲਈ ਮੈਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਉਹ ਰਾਸ਼ਟਰਪਤੀ ਬਣੇ ਅਤੇ ਅਸੀਂ ਚੇਨਈ ਚੱਲੀਏ। ਉਸ ਦਾ ਉੱਥੇ ਸ਼ਾਨਦਾਰ ਸੁਆਗਤ ਹੋਵੇਗਾ ਅਤੇ ਕੀਤਾ ਜਾਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News