ਅਮਰੀਕਾ ਦੇ 3 ਮੁੱਖ ਰਾਜਾਂ ''ਚ ਡੋਨਾਲਡ ਟਰੰਪ ਤੋਂ ਅੱਗੇ ਹੈਰਿਸ

Monday, Aug 12, 2024 - 11:37 AM (IST)

ਅਮਰੀਕਾ ਦੇ 3 ਮੁੱਖ ਰਾਜਾਂ ''ਚ ਡੋਨਾਲਡ ਟਰੰਪ ਤੋਂ ਅੱਗੇ ਹੈਰਿਸ

ਵਾਸ਼ਿੰਗਟਨ (ਰਾਜ ਗੋਗਨਾ)- ‘ਨਿਊਯਾਰਕ ਟਾਈਮਜ਼’ ਅਤੇ ‘ਸੀਨਾ’ ਕਾਲਜ ਵੱਲੋਂ 5 ਤੋਂ 9 ਅਗਸਤ ਦਰਮਿਆਨ ਕਰਵਾਏ ਗਏ ਇਕ ਸਰਵੇਖਣ ਅਨੁਸਾਰ 50 ਫ਼ੀਸਦੀ ਵੋਟਰ ਕਮਲਾ ਹੈਰਿਸ ਦੇ ਹੱਕ ਵਿੱਚ ਹਨ। ਅਤੇ 46 ਫ਼ੀਸਦੀ ਟਰੰਪ ਦੇ ਹੱਕ ਵਿੱਚ ਹਨ। ਨਿਊਯਾਰਕ ਵਿਚ ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਅਨੁਸਾਰ ਤਿੰਨ ਅਹਿਮ ਰਾਜਾਂ ਵਿੱਚ ਪ੍ਰੀਪੋਲ ਸਰਵੇ ਵਿੱਚ ਕਮਲਾ ਹੈਰਿਸ 50 ਫ਼ੀਸਦੀ ਵੋਟਾਂ ਨਾਲ ਅੱਗੇ ਹਨ, ਜਦੋਂ ਕਿ ਡੋਨਾਲਡ ਟਰੰਪ ਦੇ ਵੋਟਰ 46 ਫ਼ੀਸਦੀ ਦੇ ਉਸ ਦੇ ਹੱਕ ਵਿੱਚ ਹਨ। 

ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਤਕਰੀਬਨ ਤਿੰਨ ਕੁ ਮਹੀਨੇ ਦਾ ਸਮਾਂ ਹੈ ਤਾਂ ਇਹ ਸਿੱਟਾ ‘ਨਿਊਯਾਰਕ ਟਾਈਮਜ਼’ ਅਤੇ ‘ਸੀਨਾ’ ਕਾਲਜ ਵੱਲੋਂ ਕਰਵਾਏ ਗਏ ਇਕ ਸਰਵੇਖਣ ਤੋਂ ਸਾਹਮਣੇ ਆਇਆ ਹੈ। 'ਨਿਊਯਾਰਕ ਟਾਈਮਜ਼' ਅਤੇ 'ਸੀਨਾ' ਕਾਲਜ ਡੀ. ਨੇ 5 ਅਗਸਤ ਤੋਂ 9 ਅਗਸਤ ਦਰਮਿਆਨ 1,973 ਰਜਿਸਟਰਡ ਵੋਟਰਾਂ ਦੀ ਇੰਟਰਵਿਊ ਲਈ ਗਈ। ਉਨ੍ਹਾਂ ਨੇ ਤਿੰਨ ਸਵਿੰਗ ਰਾਜਾਂ ਜੋ ਮਹੱਤਵਪੂਰਣ ਰਾਜਾਂ ਵਿੱਚ ਗਿਣੇ ਜਾਂਦੇ ਹਨ। ਜਿੰਨਾਂ ਵਿੱਚ ਵਿਸਕਾਨਸਿਨ, ਪੈਨਸਿਲਵੇਨੀਆ ਅਤੇ ਮਿਸ਼ੀਗਨ ਸ਼ਾਮਲ ਹੈ। ਇੰਨਾਂ ਰਾਜਾਂ ਵਿੱਚ ਵੋਟਰਾਂ ਨੂੰ ਕਵਰ ਕੀਤਾ ਹੈ। ਜਿਕਰਯੋਗ ਹੈ ਕਿ ਕਮਲਾ ਹੈਰਿਸ ਵੱਲੋਂ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੂੰ ਆਪਣਾ 'ਰਨਿੰਗ-ਮੇਟ' ਅਤੇ ਉਪ-ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਸਰਵੇਖਣ ਕਰਵਾਇਆ ਗਿਆ ਸੀ। ਹੋ ਸਕਦਾ ਹੈ ਕਿ ਮਿਸ਼ੀਗਨ ਵਿੱਚ 4.8 ਪ੍ਰਤੀਸ਼ਤ ਦਾ ਪਲੱਸ ਜਾਂ ਮਾਇਨਸ ਫਰਕ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ ਵਿਦਿਆਰਥੀ ਵੀਜ਼ਾ ਫੀਸ ਕੀਤੀ ਦੁੱਗਣੀ, 1 ਅਕਤੂਬਰ ਤੋਂ ਨਿਯਮ ਲਾਗੂ

ਪੈਨਸਿਲਵੇਨੀਆ ਵਿੱਚ ਇਹ ਅੰਤਰ 4.2 ਹੋਣ ਦੀ ਸੰਭਾਵਨਾ ਹੈ ਅਤੇ ਵਿਸਕਾਨਸਿਨ ਵਿੱਚ ਇਹ 4.3 ਅੰਕ ਹੋ ਸਕਦਾ ਹੈ। ਪਰ ਕੁੱਲ ਮਿਲਾ ਕੇ ਕਮਲਾ ਹੈਰਿਸ ਡੋਨਾਲਡ ਟਰੰਪ ਤੋਂ ਅੱਗੇ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਟਰੰਪ ਅਤੇ ਬਾਈਡੇਨ ਵਿਚਾਲੇ ਹੋਏ ‘ਮੁਕਾਬਲੇ’ ਦੌਰਾਨ ਟਰੰਪ ਬਾਈਡੇਨ ਤੋਂ ਅੱਗੇ ਸਨ, ਪਰ ਬਾਈਡੇਨ ਵੱਲੋਂ ਖੁਦ ਮੁਕਾਬਲੇ ਤੋਂ ਹਟਣ ਅਤੇ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਐਲਾਨਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਪੈਨਸਿਲਵੇਨੀਆ ਵਿੱਚ ਲਗਭਗ ਹਰ ਕੋਈ ਕਹਿੰਦਾ ਹੈ ਕਿ ਕਮਲਾ ਹੈਰਿਸ, ਜੋ ਕਿ ਚੁਸਤ, ਬੁੱਧੀਮਾਨ ਹੈ ਅਤੇ ਉਪ ਰਾਸ਼ਟਰਪਤੀ ਵਜੋਂ ਤਜਰਬਾ ਰੱਖਦੀ ਹੈ, ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਤ ਬਿਹਤਰ ਹੈ। ਜੇਕਰ ਕਮਲਾ ਹੈਰਿਸ ਰਾਸ਼ਟਰਪਤੀ ਬਣਦੀ ਹੈ, ਤਾਂ ਉਹ ਅਮਰੀਕੀ ਇਤਿਹਾਸ ਵਿੱਚ ਪਹਿਲੀ ਮਹਿਲਾ ਰਾਸ਼ਟਰਪਤੀ ਅਤੇ ਪਹਿਲੀ ਗੈਰ ਗੋਰੀ ਮਹਿਲਾ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜਮਾਨ  ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News