ਇਟਲੀ : ਓੁੱਘੇ ਹਰਦੀਪ ਸਿੰਘ ਕੰਗ ਨੂੰ ਸਦਮਾ, ਪਿਤਾ ਦਾ ਦੇਹਾਂਤ

Sunday, May 09, 2021 - 03:43 PM (IST)

ਇਟਲੀ : ਓੁੱਘੇ ਹਰਦੀਪ ਸਿੰਘ ਕੰਗ ਨੂੰ ਸਦਮਾ, ਪਿਤਾ ਦਾ ਦੇਹਾਂਤ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਤੋਂ ਸੀਨੀਅਰ ਪੱਤਰਕਾਰ ਤੇ ਲੇਖਕ ਹਰਦੀਪ ਸਿੰਘ ਕੰਗ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਹਨਾਂ ਦੇ ਪਿਤਾ ਸ. ਬਲਵਿੰਦਰ ਸਿੰਘ ਕੰਗ (ਰਿਟਾਇਰਡ ਪਨਸਪ ਇੰਸਪੈਕਟਰ) ਬੀਤੇ ਦਿਨ ਅਕਾਲ ਚਲਾਣਾ ਕਰ ਗਏ। ਸ: ਬਲਵਿੰਦਰ ਸਿੰਘ 63 ਵਰ੍ਹਿਆਂ ਦੇ ਸਨ। 

ਪੜ੍ਹੋ ਇਹ ਅਹਿਮ ਖਬਰ - ਮੌਰੀਸਨ ਦਾ ਵੱਡਾ ਬਿਆਨ, ਆਸਟ੍ਰੇਲੀਆ ਦੀਆਂ ਸਰਹੱਦਾਂ ਅਣਮਿੱਥੇ ਸਮੇਂ ਲਈ ਰਹਿਣਗੀਆਂ ਬੰਦ

ਉਹ ਰੋਪੜ ਦੇ ਮੀਆਂਪੁਰ ਨੇੜਲੇ ਪਿੰਡ ਠੌਣਾਂ ਵਿਖੇ ਰਹਿੰਦੇ ਸਨ। ਉਨ੍ਹਾਂ ਦੇ ਫੇਫੜੇ ਫੇਲ੍ਹ ਹੋ ਗਏ ਸਨ ਤੇ ਉਹਨਾਂ ਵਿੱਚ ਪਾਣੀ ਭਰ ਗਿਆ ਸੀ।ਬੀਤੇ ਦਿਨ ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਉਹ ਦਮ ਤੋੜ ਗਏ।ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਸੀ।ਦੇਸ਼-ਵਿਦੇਸ਼ ਦੀਆਂ ਅਨੇਕਾਂ ਸ਼ਖਸੀਅਤਾਂ ਸਮਾਜ ਭਲਾਈ ਸੰਸਥਾਵਾਂ ਅਤੇ ਪੱਤਰਕਾਰ ਭਾਈਚਾਰੇ ਨੇ ਇਸ ਦੁੱਖ ਦੀ ਘੜੀ ਵਿੱਚ ਸ: ਹਰਦੀਪ ਸਿੰਘ ਕੰਗ ਨਾਲ ਓਨਾ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਇਕ ਪੰਜਾਬੀ ਜੋੜੇ ਦੀ ਲੜਾਈ ਦੌਰਾਨ ਬਰਨਾਲਾ ਦੇ ਹਰਮਨਜੋਤ ਸਿੰਘ ਭੱਠਲ ਦੀ ਮੌਤ


author

Vandana

Content Editor

Related News