ਵੈਸਟ ਬੈਂਕ ’ਚ ਇਜ਼ਰਾਈਲੀ ਹਵਾਈ ਹਮਲੇ ’ਚ ਹਮਾਸ ਨੇਤਾ ਦੀ ਮੌਤ
Wednesday, Mar 05, 2025 - 03:19 PM (IST)

ਯੇਰੂਸ਼ਲਮ (ਏਜੰਸੀ)- ਵੈਸਟ ਬੈਂਕ ’ਚ ਇਜ਼ਰਾਈਲੀ ਹਵਾਈ ਹਮਲੇ ’ਚ ਹਮਾਸ ਨੇਤਾ ਆਇਸਰ ਅਲ-ਸਾਦੀ ਦੀ ਮੌਤ ਹੋ ਗਈ ਹੈ। ਹਮਾਸ ਨੇ ਆਪਣੇ ਅਲ-ਕਾਸਮ ਬ੍ਰਿਗੇਡ ਦੇ ਸੀਨੀਅਰ ਕਮਾਂਡਰ ਆਇਸਰ ਅਲ-ਸਾਦੀ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ।
ਇਜ਼ਰਾਈਲ ਪਿਛਲੇ 1 ਮਹੀਨੇ ਤੋਂ ਵੈਸਟ ਬੈਂਕ ਦੇ ਉੱਤਰੀ ਇਲਾਕੇ ’ਚ ਇਕ ਵੱਡਾ ਫੌਜੀ ਅਭਿਆਨ ਚਲਾ ਰਿਹਾ ਹੈ। ਹਮਾਸ ਦਾ ਦੋਸ਼ ਹੈ ਕਿ ਇਜ਼ਰਾਈਲ ਜ਼ਮੀਨ ’ਤੇ ਆਪਣੀਆਂ ਫੌਜੀ ਨਾਕਾਮੀਆਂ ਕਾਰਨ ਹਵਾਈ ਬੰਬਾਰੀ ਦਾ ਸਹਾਰਾ ਲੈ ਰਿਹਾ ਹੈ। ਹਮਾਸ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਨਵਾਂ ਅਪਰਾਧ ਫਲਸਤੀਨੀ ਵਿਰੋਧ ਦੀ ਵੱਧ ਰਹੀ ਲਹਿਰ ਨੂੰ ਨਹੀਂ ਰੋਕ ਸਕੇਗਾ।"