ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਦਾ ਸਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ
Tuesday, Dec 10, 2024 - 02:57 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਟੈਗਮ ਆਸਟ੍ਰੇਲੀਆ ਵੱਲੋਂ ਚਲਾਏ ਜਾਂਦੇ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਬਾਜਾ ਖਾਨਾ ਨੇ ਦੱਸਿਆ ਕਿ ਇਸ ਸਕੂਲ ਵਿਚ ਇਸ ਸਾਲ 225 ਬੱਚਿਆਂ ਨੇ ਲਗਭਗ ਦਾਖਲਾ ਲਿਆ। ਇਹ ਸਕੂਲ ਹਰ ਐਤਵਾਰ 8 ਵਜੇ ਤੋ 2 ਵਜੇ ਤੱਕ ਬੱਚਿਆਂ ਨੂੰ ਜਿਵੇ ਹਰਮੋਨੀਅਮ ਕਲਾਸ, ਕੋਡਿੰਗ ਕਲਾਸ, ਤਬਲਾ ਕਲਾਸ, ਗੁਰਮਤਿ ਕਲਾਸ ਤੇ ਪਹਿਲੀ ਕਲਾਸ ਤੋਂ ਛੇਵੀ ਕਲਾਸ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਅਗਲੇ ਵਰੇ ਸੱਤਵੀਂ ਕਲਾਸ ਦਾ ਦਾਖਲਾ ਫਾਰਮ ਵੀ ਲਏ ਜਾਣਗੇ।
ਇਸ ਸਕੂਲ ਦਾ ਸਿਲੇਬਸ ਵੀ ਆਸਟ੍ਰੇਲੀਅਨ ਅਤੇ ਕੁਈਨਜਲੈਂਡ ਸਿਲੇਬਸ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਹੈ। ਸਮਾਗਮ ਵਿਚ ਹਰ ਕਲਾਸ ਵਿੱਚੋਂ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਸਮੂਹ ਸਕੂਲ ਸਟਾਫ ਟੀਮ ਤੇ ਇਸ ਸਕੂਲ ਵਿਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਫਿਲੀਪੀਨਜ਼ 'ਚ ਜਵਾਲਾਮੁਖੀ ਵਿਸਫੋਟ, ਬਚਾਏ ਗਏ 87 ਹਜ਼ਾਰ ਲੋਕ
ਇਸ ਮੌਕੇ ਪਰਮਿੰਦਰ ਸਿੰਘ ਮਾਸਟਰ,ਬਲਵਿੰਦਰ ਸਿੰਘ ਬਿੰਦਾ ,ਸੁਰਜੀਤ ਸਿੰਘ ਬਾਜਾ ਖਾਨਾ (ਸਾਰੇ ਡਾਇਰੈਕਟਰ ਗੁਰਦੁਆਰਾ ਪ੍ਰਬੰਧਕ ਕਮੇਟੀ) ਡਾ. ਅਮਨਦੀਪ ਸਿੰਘ ਪੰਨੂ, ਕੁਲਵੰਤ ਸਿੰਘ ਕਿੰਗਰਾ, ਬੇਅੰਤ ਸਿੰਘ ਜੋਹਲ, ਹਰਦੀਪ ਸਿੰਘ, ਜਸਵਿੰਦਰ ਕੌਰ, ਤੇਜਿੰਦਰ ਕੌਰ ਢਿੱਲੋ, ਜਤਿੰਦਰ ਕੌਰ ਢਿੱਲੋ, ਕੁਲਦੀਪ ਕੌਰ, ਦਵਿੰਦਰ ਕੌਰ ਬੈਸ, ਅਮਨਦੀਪ ਕੌਰ, ਸਾਹਿਬਜੀਤ ਸਿੰਘ ਬੈਸ, ਹਰਪ੍ਰੀਤ ਸਿੰਘ, ਦਵਿੰਦਰ ਕੌਰ, ਮਨਪ੍ਰੀਤ ਕੌਰ ਬਰਾੜ, ਪਰਮਿੰਦਰ ਕੌਰ, ਰੀਤ ਕੌਰ ਬਾਜਾ ਖਾਨਾ, ਮਨਦੀਪ ਕੌਰ, ਤੇਜਵੰਤ ਕੌਰ, ਪਰਮੀਤ ਕੌਰ, ਵਰਿੰਦਰ ਕੌਰ ਸੋਹੀ, ਮਨਪ੍ਰੀਤ ਕੌਰ ਸੰਧੂ, ਹਰਸਿਮਰਤ ਸਿੰਘ, ਕਿਰਨਦੀਪ ਕੌਰ, ਪ੍ਰਭਪ੍ਰੀਤ ਕੌਰ ਗਿੱਲ, ਭਜਨ ਕੌਰ, ਰੂਬੀ ਜੇ ਪੀ ਸਿੰਘ ਮੌਜੂਦ ਸਨ। ਸਟੇਜ ਸੱਕਤਰ ਦੀ ਭੂਮਿਕਾ ਹਰਦੀਪ ਸਿੰਘ ਵੱਲੋਂ ਨਿਭਾਈ ਗਈ। ਅੰਤ ਵਿਚ ਮਾਸਟਰ ਪਰਮਿੰਦਰ ਸਿੰਘ, ਡਾ ਅਮਨਦੀਪ ਸਿੰਘ ਪੰਨੂ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਮੁੱਚੀ ਸਕੂਲ ਟੀਮ ਵਲੰਟੀਅਰ ਸੇਵਾ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।