ਢੋਲ ਵਾਦਕ ਗੁਰਚਰਨ ਮੱਲ ਤੇ ਸਾਥੀਆਂ ਵੱਲੋਂ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ ਇਕੱਠਾ ਕੀਤਾ ਗਿਆ ''ਫੰਡ''

Thursday, May 29, 2025 - 11:24 AM (IST)

ਢੋਲ ਵਾਦਕ ਗੁਰਚਰਨ ਮੱਲ ਤੇ ਸਾਥੀਆਂ ਵੱਲੋਂ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ ਇਕੱਠਾ ਕੀਤਾ ਗਿਆ ''ਫੰਡ''

ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)- ਗੁਰਚਰਨ ਮੱਲ ਦੁਨੀਆ ਦਾ ਮੰਨਿਆਂ ਪ੍ਰਮੰਨਿਆਂ ਢੋਲ ਪਲੇਅਰ ਹੈ। ਜਿਸ ਨੇ ਪਹਿਲਾਂ ਵੀ ਕਈ ਵਰਲਡ ਰਿਕਾਰਡ ਆਪਣੇ ਨਾਮ ਲਿਖਵਾਏ ਹਨ। ਵਾਲਸਾਲ ਦੇ ਗੁਰੂ ਨਾਨਕ ਗੁਰਦੁਆਰੇ ਦੀਆਂ ਸੰਗਤਾਂ ਵੱਲੋਂ ਚਲਾਈ ਜਾਂਦੇ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ ਫੰਡ ਇਕੱਠਾ ਕਰਨ ਹਿੱਤ ਲਗਭਗ 10 ਮੀਲ ਤਕਰੀਬਨ 4 ਘੰਟੇ ਪੈਦਲ ਚੱਲ ਕੇ 9 ਕਿੱਲੋ ਦਾ ਢੋਲ ਲਗਾਤਾਰ ਵਜਾ ਕੇ ਸਫ਼ਰ ਤੈਅ ਕੀਤਾ ਅਤੇ ਇੱਕ ਹੋਰ ਵਰਲਡ ਰਿਕਾਰਡ ਬਣਾਇਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-Trump ਨੇ ਨਵੇਂ ਵੀਜ਼ਾ ਇੰਟਰਵਿਊ ਰੋਕੇ, 2 ਲੱਖ ਭਾਰਤੀ ਵਿਦਿਆਰਥੀ ਪ੍ਰਭਾਵਿਤ

ਇਸ ਸਫਰ ਦੌਰਾਨ ਸੁਸਾਇਟੀ ਲਈ 1721 ਪੌਂਡ ਇਕੱਠੇ ਕੀਤੇ। 73 ਸਾਲਾ ਗੁਰਚਰਨ ਮੱਲ ਇੱਕ ਵਿਲੱਖਣ ਕਿਸਮ ਦਾ ਇਨਸਾਨ ਹੈ ਜੋ ਚੈਰਿਟੀ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਯਾਦ ਰਹੇ ਇਹ ਚੈਰਿਟੀ ਇੰਗਲੈਂਡ ਵਿੱਚ ਲੋੜਵੰਦਾਂ ਲਈ ਹਰ ਸਮੇਂ ਲੰਗਰ ਲਈ ਵਚਨਵੱਧ ਹੈ। ਜੋ ਲੋਕ ਬਾਹਰਲੇ ਮੁਲਕਾਂ ਤੋਂ ਆ ਕੇ ਕਿਸੇ ਕਾਰਨ ਇੱਥੇ ਪੱਕੇ ਨਹੀਂ ਵੱਸ ਸਕੇ ਅਤੇ ਨਾ ਹੀ ਵਾਪਸ ਜਾ ਸਕਦੇ ਹਨ। ਜਿਹਨਾਂ ਦਾ ਗੁਜ਼ਾਰਾ ਸਿਰਫ ਤੇ ਸਿਰਫ ਇਹੋ ਜਿਹੀਆਂ ਸੋਸਾਇਟੀਆਂ ‘ਤੇ ਨਿਰਭਰ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News