ਵਿਸ਼ਾਲ ਗੁਰਮਤਿ ਸਮਾਗਮਾਂ ਦੌਰਾਨ ਬਾਬਾ ਗੁਲਾਬ ਸਿੰਘ ਭਰਨਗੇ ਹਾਜ਼ਰੀ: ਭਾਈ ਦਲਜੀਤ ਸਿੰਘ ਸੋਢੀ
Friday, Jun 26, 2026 - 07:31 PM (IST)
ਰੋਮ (ਕੈਂਥ) : ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ ਨਵੀ ਇਮਾਰਤ ਵਿਖੇ 27 ਜੂਨ ਦਿਨ ਸ਼ਨੀਵਾਰ ਰਾਤ 7 ਵਜੇ ਤੋਂ 9 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ ਪੰਜਾਬ ਦੀ ਧਰਤੀ ਤੋਂ ਉਚੇਤੇ ਤੌਰ 'ਤੇ ਸਿੱਖ ਸੰਗਤਾਂ ਨੂੰ ਆਪਣੀ ਸ਼ੁਰੀਲੀ, ਦਮਦਾਰ ਤੇ ਬੁਲੰਦ ਆਵਾਜ਼ ਨਾਲ ਕਥਾ-ਕੀਰਤਨ ਰਾਹੀ ਗੁਰੂ ਨਾਨਕ ਦੇ ਘਰ ਨਾਲ, ਬਾਣੀ ਤੇ ਬਾਣੇ ਨਾਲ ਤੇ ਸਿੱਖੀ ਸਿਧਾਤਾਂ ਨਾਲ ਜੋੜਨ ਦਾ ਸ਼ਲਾਘਾਂਯੋਗ ਉਦਮ ਕਰਨ ਵਾਲੇ ਬਾਬਾ ਗੁਲਾਬ ਸਿੰਘ ਆਪਣੇ ਜਥੇ ਨਾਲ ਪਹੁੰਚ ਰਹੇ ਹਨ।

ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਭਾਈ ਦਲਜੀਤ ਸਿੰਘ ਸੋਢੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਨਵੀਂ ਇਮਾਰਤ ਪੁਨਤੀਨੀਆ (ਲਾਤੀਨਾ) ਨੇ ਦਿੰਦਿਆਂ ਕਿਹਾ ਇਹ ਵਿਸ਼ਾਲ ਗੁਰਮਤਿ ਸਮਾਗਮ ਲਈ ਸੰਗਤਾਂ ਅੰਦਰ ਅਥਾਹ ਸ਼ਰਧਾ ਦੇਖੀ ਜਾ ਰਹੀ ਹੈ ਤੇ ਇਲਾਕੇ ਭਰ ਤੋਂ ਸਿੱਖ ਸੰਗਤਾਂ ਕਾਫ਼ਲਿਆਂ ਦੇ ਰੂਪ ਵਿਚ ਹਾਜ਼ਰੀ ਲਗਾਉਣਗੀਆ। ਉਹਨਾਂ ਕਿਹਾ ਕਿ ਵਿਦੇਸ਼ੀ ਧਰਤੀ ਉਪਰ ਸਿੱਖੀ ਦੀ ਚੜ੍ਹਦੀ ਕਲਾ ਦੇ ਅਜਿਹੇ ਕਾਰਜ ਹੋਣੇ ਬਹੁਤ ਜ਼ਰੂਰੀ ਹੈ ਤਾਂ ਜੋ ਇਟਲੀ ਦੀ ਸਿੱਖ ਫੁੱਲਬਾੜੀ ਦਾ ਰੰਗ ਇਟਲੀ ਨੂੰ ਚੁਫੇਰਿਓ ਰੰਗਿਆ ਜਾ ਸਕੇ। ਅਓ ਆਪਾਂ ਸਾਰੇ ਇਸ ਮਹਾਨ ਗੁਰਮਤਿ ਸਮਾਗਮ ਦੌਰਾਨ ਬਾਬਾ ਗੁਲਾਬ ਸਿੰਘ ਦੇ ਵਿਚਾਰ ਸੁਣੀਏ ਤੇ ਸਿੱਖੀ ਦੀ ਚ੍ਹੜਦੀ ਕਲਾ ਦੇ ਕਾਰਜਾਂ ਵਿੱਚ ਸ਼ਰੀਕ ਹੋਈਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
