ਪਾਕਿ ’ਚ 1,66,400 ਰੁਪਏ ਤੋਲਾ ਹੋਇਆ 'ਸੋਨਾ', ਹੁਣ ਅਮੀਰ ਆਦਮੀ ਦੀ ਪਹੁੰਚ ਤੋਂ ਵੀ ਹੋਇਆ ਦੂਰ

Friday, Dec 09, 2022 - 06:17 PM (IST)

ਪਾਕਿ ’ਚ 1,66,400 ਰੁਪਏ ਤੋਲਾ ਹੋਇਆ 'ਸੋਨਾ', ਹੁਣ ਅਮੀਰ ਆਦਮੀ ਦੀ ਪਹੁੰਚ ਤੋਂ ਵੀ ਹੋਇਆ ਦੂਰ

ਗੁਰਦਾਸਪਰ (ਵਿਨੋਦ)-  ਪਾਕਿਸਤਾਨੀ ਰੁਪਏ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ ਬਹੁਤ ਕਮਜ਼ੋਰ ਹੋਣ ਦੇ ਕਾਰਨ ਪਾਕਿਸਤਾਨ ਵਿਚ ਸੋਨੇ ਦਾ ਰੇਟ 1 ਲੱਖ 66 ਹਜ਼ਾਰ 400 ਰੁਪਏ ਪ੍ਰਤੀ ਦਸ ਗ੍ਰਾਮ ਤੋਲਾ ਹੋ ਗਿਆ ਹੈ। ਪਾਕਿਸਤਾਨ ਵਿਚ ਸੋਨੇ ਦਾ ਰੇਟ ਇਸ ਸਮੇਂ ਸਭ ਤੋਂ ਉੱਚੇ ਪੱਧਰ 'ਤੇ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਰਾਤੋ-ਰਾਤ ਅਮੀਰ ਹੋਇਆ ਇਹ ਪਿੰਡ, 165 ਲੋਕ ਬਣੇ ਕਰੋੜਪਤੀ!

ਇਕ ਹੀ ਰਾਤ ਵਿਚ ਸੋਨੇ ਦਾ ਰੇਟ 2250 ਰੁਪਏ ਦਸ ਗ੍ਰਾਮ ਵੱਧਣ ਨਾਲ ਸੋਨਾ ਪਾਕਿਸਤਾਨ ਦੀ ਆਮ ਜਨਤਾ ਤਾਂ ਕੀ ਅਮੀਰ  ਨਿਵਾਸੀਆਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।ਉੱਥੇ ਆਲ ਸਿੰਧ ਸਰਾਫ ਐਂਡ ਜਿਊਲਰ ਐਸੋਸੀਏਸ਼ਨ ਨੇ ਕਿਹਾ ਕਿ ਇਹ ਰੇਟ ਕੁਝ ਸਮੇ ਦੇ ਲਈ ਵਧੇ ਹਨ, ਜਲਦੀ ਹੀ ਸੋਨਾ ਸਸਤਾ ਹੋ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News