ਭਾਰਤੀ ਮੂਲ ਦੀ ਗੀਤਾਂਜਲੀ ਬਣੀ TIME ਮੈਗਜ਼ੀਨ ਦੀ ਪਹਿਲੀ ''ਕਿਡ ਆਫ ਦੀ ਯੀਅਰ''

Friday, Dec 04, 2020 - 06:09 PM (IST)

ਭਾਰਤੀ ਮੂਲ ਦੀ ਗੀਤਾਂਜਲੀ ਬਣੀ TIME ਮੈਗਜ਼ੀਨ ਦੀ ਪਹਿਲੀ ''ਕਿਡ ਆਫ ਦੀ ਯੀਅਰ''

ਵਾਸ਼ਿੰਗਟਨ (ਬਿਊਰੋ): ਮਸ਼ਹੂਰ TIME ਮੈਗਜ਼ੀਨ ਨੇ ਪਹਿਲੀ ਵਾਰ 'ਕਿਡ ਆਫ ਦੀ ਯੀਅਰ 2020' ਦਾ ਖਿਤਾਬ 15 ਸਾਲਾ ਭਾਰਤੀ-ਅਮਰੀਕੀ ਗੀਤਾਂਜਲੀ ਰਾਓ ਨੂੰ ਦਿੱਤਾ ਹੈ। ਉਹ ਟਾਈਮ ਮੈਗਜ਼ੀਨ 'ਤੇ ਜਗ੍ਹਾ ਪਾਉਣ ਵਾਲੀ ਪਹਿਲੀ ਕਿਡ ਹੈ। ਗੀਤਾਂਜਲੀ ਨੇ ਕਈ ਸ਼ਾਨਦਾਰ ਖੋਜਾਂ ਕੀਤੀਆਂ ਹਨ। ਟਾਈਮ ਮੈਗਜ਼ੀਨ ਨੇ ਪਹਿਲੀ ਵਾਰ 'ਕਿਡ ਆਫ ਦੀ ਯੀਅਰ 2020' ਲਈ ਨਾਮਜ਼ਦਗੀਆਂ ਮੰਗੀਆਂ ਸਨ। ਇਸ ਦੇ ਲਈ ਕਰੀਬ 5 ਹਜ਼ਾਰ ਨਾਮ ਚੁਣੇ ਗਏ, ਜਿਹਨਾਂ ਵਿਚੋਂ ਗੀਤਾਂਜਲੀ ਨੇ ਪਹਿਲਾ ਸਥਾਨ ਹਾਸਲ ਕੀਤਾ।

PunjabKesari

ਇੰਟਰਵਿਊ ਵਿਚ ਦੱਸੀਆਂ ਇਹ ਗੱਲਾਂ
'ਕਿਡ ਆਫ ਦੀ ਯੀਅਰ 2020' ਚੁਣੀ ਗਈ ਗੀਤਾਂਜਲੀ ਦਾ ਟਾਈਮ ਮੈਗਜ਼ੀਨ ਦੇ ਲਈ ਇੰਟਰਵਿਊ ਹਾਲੀਵੁੱਡ ਦੀ ਮਸ਼ਹੂਰ ਅਦਾਕਾਰ ਐਂਜਲੀਨਾ ਓਲੀ ਨੇ ਲਿਆ।ਇਕ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਗੀਤਾਂਜਲੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਿਚ ਕੋਈ ਅਜਿਹਾ ਮਹੱਤਵਪੂਰਨ ਪਲ ਨਹੀਂ ਸੀ। ਉਹ ਸਿਰਫ ਹਮੇਸ਼ਾ ਦੂਜਿਆਂ ਦੇ ਚਿਹਰੇ 'ਤੇ ਮੁਸਕਾਨ ਦੇਖਣਾ ਪਸੰਦ ਕਰਦੀ ਸੀ। ਉਸ ਨੇ ਕਿਹਾ ਕਿ ਮੇਰਾ ਹਰੇਕ ਦਿਨ ਦਾ ਗੋਲ ਮਤਲਬ ਉਦੇਸ਼ ਇਹੀ ਰਹਿੰਦਾ ਸੀ ਕਿ ਅੱਜ ਕਿਸ ਦੇ ਚਿਹਰੇ ਦੇ ਮੁਸਕਾਨ ਦੇਖਾਂ। ਜਦੋਂ ਮੈਂ ਦੂਜੀ ਜਾਂ ਤੀਜੀ ਜਮਾਤ ਵਿਚ ਸੀ ਤਾਂ ਮੈਂ ਸੋਚਿਆ ਸੀ ਕਿ ਕਿਵੇਂ ਅਸੀਂ ਸਾਈਂਸ ਦੇ ਜ਼ਰੀਏ ਸਮਾਜ ਵਿਚ ਤਬਦੀਲੀ ਲਿਆ ਸਕਦੇ ਹਾਂ। ਮੈਂ 10 ਸਾਲ ਦੀ ਸੀ, ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਮੈਂ ਕਾਰਬਨ ਨੈਨੋਟਿਊਬ ਸੈਂਸਰ ਤਕਨਾਲੋਜੀ 'ਤੇ ਰਿਸਰਚ ਕਰਨਾ ਚਾਹੁੰਦੀ ਹਾਂ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਭਾਰਤੀ ਅਧਿਆਪਕ ਨੂੰ ਮਿਲਿਆ 7 ਕਰੋੜ ਰੁਪਏ ਦਾ 'ਗਲੋਬਲ ਟੀਚਰ ਪ੍ਰਾਈਜ਼'

ਗੀਤਾਂਜਲੀ ਨੇ ਕੀਤੀਆਂ ਇਹ ਖੋਜਾਂ
ਗੀਤਾਂਜਲੀ ਰਾਓ ਨੇ ਇਕ ਅਜਿਹਾ ਸੈਂਸਰ ਬਣਾਇਆ ਹੈ ਜੋ ਪਾਣੀ ਨਾਲ ਲੈੱਡ ਮਤਲਬ ਸੀਸੇ ਦੀ ਮਾਤਰਾ ਦਾ ਸੈਕੰਡ ਵਿਚ ਪਤਾ ਲਗਾਉਂਦਾ ਹੈ। ਇਸ ਦਾ ਨਾਮ ਉਸ ਨੇ 'ਟੇਥਿਸ' ਦਿੱਤਾ ਹੈ। ਇਹ ਡਿਵਾਈਸ ਇਕ ਮੋਬਾਇਲ ਦੀ ਤਰ੍ਹਾਂ ਦਿਸਦਾ ਹੈ। ਉਸ ਵੱਲੋਂ ਬਣਾਇਆ ਗਿਆ ਡਿਵਾਇਸ ਮਾਰਕੀਟ ਵਿਚ ਮੌਜੂਦ ਮਹਿੰਗੇ ਡਿਵਾਇਸਾਂ ਦੇ ਮੁਕਾਬਲੇ ਕਈ ਗੁਣਾ ਸਸਤਾ ਹੈ।ਇਸ ਦੇ ਇਲਾਵਾ ਗੀਤਾਂਜਲੀ ਨੇ ਇਕ ਸਾਈਬਰ ਬੁਲਿੰਗ ਨੂੰ ਲੈ ਕੇ ਐਪ ਬਣਾਈ ਹੈ। ਗੀਤਾਂਜਲੀ ਨੂੰ ਇਸ ਖੋਜ ਦੇ ਲਈ 2019 ਵਿਚ ਫੋਰਬਜ਼ ਮੈਗਜ਼ੀਨ ਨੇ '30 ਅੰਡਰ 30' ਯੰਗ ਇਨੋਵੇਟਰਸ ਦੀ ਸੂਚੀ ਵਿਚ ਵੀ ਜਗ੍ਹਾ ਦਿੱਤੀ ਹੈ। ਗੀਤਾਂਜਲੀ ਨੇ ਹਾਲ ਹੀ ਵਿਚ ਅਮਰੀਕਾ ਦਾ ਟੌਪ ਯੰਗ ਸਾਈਂਟਿਸਟ ਐਵਾਰਡ ਵੀ ਆਪਣੇ ਨਾਮ ਕੀਤਾ ਸੀ। 

ਨੋਟ- ਗੀਤਾਂਜਲੀ ਰਾਓ ਦੇ TIME ਮੈਗਜ਼ੀਨ ਦੀ 'ਕਿਡ ਆਫ ਦੀ ਯੀਅਰ' ਚੁਣੇ ਜਾਣ ਸੰਬੰਧੀ ਦੱਸੋ ਆਪਣੀ ਰਾਏ।


author

Vandana

Content Editor

Related News