ਟਰਬਨਜ਼ ਫ਼ੋਰ ਆਸਟ੍ਰੇਲੀਆ ਵੱਲੋਂ ਕਰਾਏ ਗਏ ਸਮਾਗਮ 'ਚ ਪਹੁੰਚੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ

Monday, Aug 19, 2024 - 10:33 AM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ) - ਸਮਾਜਿਕ ਭਲਾਈ ਦੇ ਕੰਮ ਕਰ ਰਹੀ ਸੰਸਥਾ ਟਰਬਨਜ਼ ਫ਼ੋਰ ਆਸਟਰੇਲੀਆ ਵੱਲੋਂ ਮੈਲਬੌਰਨ ਦੇ ਥਾਮਸਟਾਊਨ ਇਲਾਕੇ ਵਿੱਚ ਕਰਵਾਏ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੇ ਕਲਾਕਾਰ ਗਿੱਪੀ ਗਰੇਵਾਲ,ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ ਪਹੁੰਚੇ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਅਮਰ ਸਿੰਘ ਸਿਡਨੀ ਨੇ ਆਏ ਹੋਏ ਮਹਿਮਾਨਾਂ ਨੂੰ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਥਾਨਕ ਆਸਟ੍ਰੇਲੀਆ ਲੋਕਾਂ ਨੂੰ ਦਸਤਾਰ ਦੇ ਪ੍ਰਤੀ ਜਾਗਰੂਕ ਕਰਨ ਅਤੇ  ਸਿੱਖ ਧਰਮ 'ਚ ਲੋੜਵੰਦਾਂ ਦੀ ਸੇਵਾ ਕਰਨ ਦੇ ਫਲਸਫੇ ਨਾਲ  ਇਹ ਸੰਸਥਾ ਬਣਾਈ ਗਈ ਹੈ। ਇਹ ਸੰਸਥਾ 2015 ਤੋਂ ਕਾਰਜਸ਼ੀਲ ਹੈ ਅਤੇ ਇਸ ਦੁਆਰਾ ਲੋੜਵੰਦ ਵਿਅਕਤੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ, ਬੇਘਰੇ ਅਤੇ ਬੇਸਹਾਰਾ ਲੋਕਾਂ ਨੂੰ ਰਾਸ਼ਨ, ਫਲ ਅਤੇ ਸਬਜ਼ੀਆਂ  ਮੁਹਈਆ  ਕਰਵਾਈਆਂ ਜਾਂਦੀਆਂ ਹਨ ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਸਬੇਨ 'ਚ ਆਰਿਫ਼ ਲੁਹਾਰ 25 ਅਗਸਤ ਨੂੰ ਆਪਣੀ ਗਾਇਕੀ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਪਾਉਣਗੇ ਸਾਂਝ 

ਇਸ ਮੌਕੇ ਫਿਲਮ ਬਾਰੇ ਦੱਸਦਿਆਂ ਅਦਾਕਾਰ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਦੱਸਿਆ ਕਿ  ਇਸ ਫਿਲਮ ਦਾ ਵਿਸ਼ਾ ਵਸਤੂ ਵੀ ਸਰਬੱਤ ਦੇ ਭਲੇ ਵਿੱਚੋਂ ਹੀ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਦੇ ਵਕਫੇ ਤੋਂ ਬਾਅਦ  ਬਹੁਤ ਮਿਹਨਤ ਨਾਲ ਇਹ ਫਿਲਮ ਦਰਸ਼ਕਾਂ ਲਈ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਪਰਿਵਾਰਕ ਫਿਲਮ ਹੈ ਜੋ ਕਿ ਸਮਾਜ ਨੂੰ ਇੱਕ ਸਾਰਥਿਕ  ਸੁਨੇਹਾ ਵੀ ਦੇਵੇਗੀ। ਇਸ ਮੌਕੇ ਬੋਲਦਿਆਂ ਅਦਾਕਾਰ ਗੁਰਪ੍ਰੀਤ  ਘੁੱਗੀ ਨੇ ਦੱਸਿਆ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਬਾਣੀ ਤੋਂ ਸੇਧ ਲੈ ਕੇ  ਵਿਚਾਰ ਕਰਨ ਦੀ ਜੀਵਨ ਜਾਂਚ ਸਿੱਖਣੀ ਚਾਹੀਦੀ ਹੈ।   ਇਸ ਮੌਕੇ ਉਕਤ ਕਲਾਕਾਰਾਂ ਨੇ ਸੰਸਥਾ ਵੱਲੋਂ ਚਲਾਏ ਜਾ ਰਹੇ ਕਾਰਜਾਂ ਦੀ ਦੀ ਸ਼ਲਾਘਾ ਕਰਦਿਆਂ  ਲੋੜਵੰਦਾ ਲਈ ਰਾਸ਼ਨ ਸਮਗਰੀ ਵੀ ਤਿਆਰ ਕੀਤੀ। ਸੰਸਥਾ ਵਲੋਂ ਆਏ ਹੋਏ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਾਰਬਨਜ਼ ਫੋਰ ਆਸਟਰੇਲੀਆ ਦੇ ਵਲੰਟੀਅਰਾਂ  ਤੋਂ ਇਲਾਵਾ  ਸਿੱਪੀ ਗਰੇਵਾਲ, ਸਾਬ੍ਹੀ ਸਿੰਘ, ਬਲਵਿੰਦਰ ਲਾਲੀ, ਸ਼ਿੰਕੂ ਨਾਭਾ, ਭਾਨਾ ਯੂਐਸਏ , ਕੁਲਬੀਰ ਕੈਮ , ਗੁਰਪ੍ਰੀਤ ਸਿੰਘ ਵਜ਼ੀਰ ਸਮੇਤ ਕਈ ਲੋਕ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News