ਬ੍ਰਿਸਬੇਨ 'ਚ 24 ਅਗਸਤ ਨੂੰ 'ਗਿੱਧਾ ਕੱਪ', ਅਮਰ ਨੂਰੀ ਸਣੇ ਨਾਮਵਰ ਸ਼ਖਸੀਅਤਾਂ ਕਰਨਗੀਆਂ ਸ਼ਿਰਕਤ
Thursday, Aug 22, 2024 - 10:23 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ ਵੱਲੋਂ 24 ਅਗਸਤ ਦਿਨ ਸ਼ਨੀਵਾਰ ਨੂੰ ਸੇਂਟ ਜੋਨ ਐਗਲੀਕਨ ਕਾਲਜ ਫੋਰਸਟ ਲੇਕ ਵਿਖੇ ਬਹੁਤ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਫੋਕ ਡਾਂਸ ਐਸ਼ੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ, ਗੁਰਜੀਤ ਬਾਰੀਆ ਸੈਕਟਰੀ, ਗਾਇਕ ਰਾਜਦੀਪ ਸਿੰਘ ਲਾਲੀ ਕੈਸ਼ੀਅਰ, ਗੁਣਦੀਪ ਘੁੰਮਣ ਉਪ ਪ੍ਰਧਾਨ, ਚਰਨਜੀਤ ਕਾਹਲੋਂ ਉਪ ਪ੍ਰਧਾਨ, ਬਿਕਰਮਜੀਤ ਪਟਿਆਲ਼ਾ ਸਰਪ੍ਰਸਤ, ਮਨਦੀਪ ਸਿੰਘ ਸੁਪਰਵਾਈਜ਼ਰ, ਸੁਨੀਤਾ ਸੈਣੀ ਸਮਾਜਿਕ ਸਲਾਹਕਾਰ, ਹਰਕਮਲ ਸਿੰਘ ਸੈਣੀ ਸੂਚਨਾ ਸਲਾਹਕਾਰ, ਹਰਪ੍ਰੀਤ ਕੌਰ ਕੁਲਾਰ ਕਨਵੀਨਰ ਅਤੇ ਗਾਇਕ ਮਲਕੀਤ ਸਿੰਘ ਧਾਲੀਵਾਲ ਵਿਪ ਕਨਵੀਨਰ ਤੇ ਸਰਬਜੀਤ ਸੋਹੀ ਪ੍ਰੈੱਸ ਬੁਲਾਰਾ ਨੇ ਸਾਂਝੇ ਤੌਰ 'ਤੇ 'ਗਿੱਧਾ ਕੱਪ' ਬਾਰੇ ਜਾਣਕਾਰੀ ਦਿੱਤੀ।
ਜਾਣਕਾਰੀ ਦਿੰਦਿਆ ਉਨ੍ਹਾਾਂ ਦੱਸਿਆ ਕਿ ਬ੍ਰਿਸਬੇਨ ਵਿਚ ਹੋ ਰਹੇ ਕੱਪ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਵੱਖ-ਵੱਖ ਵਰਗਾਂ ਵਿਚ ਕੁੱਲ 22 ਟੀਮਾਂ ਭਾਗ ਲੈ ਰਹੀਆਂ ਹਨ। ਇਸ ਕੱਪ ਵਿਚ ਅੰਤਰ-ਰਾਸ਼ਟਰੀ ਪੱਧਰ ਦੇ ਜੱਜ ਸਾਹਿਬਾਨ ਅਤੇ ਗਿੱਧੇ ਨਾਲ ਸੰਬੰਧਿਤ ਬਹੁਤ ਨਾਮਵਰ ਸ਼ਖਸੀਅਤਾਂ ਸ਼ਿਰਕਤ ਕਰ ਰਹੀਆਂ ਹਨ। ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਸ਼ਾਨ, ਅਦਾਕਾਰਾ ਤੇ ਪੰਜਾਬੀ ਗਾਇਕੀ ਦਾ ਨੂਰ ਅਮਰ ਨੂਰੀ ਜੀ, ਪੰਜਾਬੀ ਸੱਭਿਆਚਾਰ ਦੀ ਨਾਮਵਰ ਸ਼ਖਸੀਅਤ ਸਰਬਜੀਤ ਮਾਂਗਟ ਜੀ, ਲੋਕ ਨਾਚ ਗਿੱਧੇ ਦਾ ਗੌਰਵ ਪ੍ਰੋਫੈਸਰ ਰਵੀ ਗਿੱਲ ਜੀ ਅਤੇ ਗਿੱਧੇ ਦੀ ਤੁਰਦੀ ਫਿਰਦੀ ਸੰਸਥਾ ਪਾਲ ਸਿੰਘ ਸਮਾਓ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਉਣਗੇ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖਬਰੀ; ਸਸਤੀ ਹਵਾਈ ਯਾਤਰਾ ਦਾ ਮਿਲੇਗਾ ਮੌਕਾ
ਆਸਟ੍ਰੇਲੀਆ/ਨਿਊਜੀਲੈਂਡ ਦੇ ਪ੍ਰਮੁੱਖ ਸ਼ਹਿਰਾਂ ਦੀਆਂ ਮੋਹਰੀ ਸੰਸਥਾਵਾਂ ਦੇ ਪ੍ਰਤਿਨਿਧ ਇਸ ਇਤਿਹਾਸਿਕ ਮੌਕੇ ਵਿਸ਼ੇਸ਼ ਰੂਪ ਵਿਚ ਹਾਜ਼ਰੀ ਭਰ ਰਹੇ ਹਨ। ਇਸ ਕਰਵਾਏ ਜਾ ਰਹੇ ਗਿੱਧਾ ਕੱਪ ਬ੍ਰਿਸਬੇਨ ਆਸਟ੍ਰੇਲੀਆ ਦੀ ਧਰਤੀ ਤੇ ਪੰਜਾਬੀ ਲੋਕ ਨਾਚਾਂ ਅਤੇ ਸੱਭਿਆਚਾਰ ਲਈ ਹੋ ਰਹੀ ਇਸ ਇਤਿਹਾਸਿਕ ਪਹਿਲਕਦਮੀ ਲਈ ਇਸ ਖੇਤਰ ਨਾਲ ਜੁੜੇ ਪੰਜਾਬੀਆਂ ਵਿਚ ਬਹੁਤ ਭਾਰੀ ਉਤਸ਼ਾਹ ਅਤੇ ਉਤਸੁਕਤਾ ਬਣੀ ਹੋਈ ਹੈ। ਇਸ ਮੌਕੇ ਮੰਚ ਦਾ ਸੰਚਾਲਨ ਰਿੱਕੀ ਸਿੱਧੂ, ਜੋਤੀ ਅਮਰਜੋਤ ਬੈਂਸ ਗੁਰਾਇਆ,ਅਮਨ ਔਲਖ ਤੇ ਗੁਰਦੀਪ ਜਗੇੜਾ ਵੱਲੋਂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।