ਅਮਰੀਕਾ ''ਚ ਬਰਾਬਰੀ ਦੇ ਨਿਆਂ ਲਈ ਮਿਲ ਕੇ ਹੀ ਕੋਸ਼ਿਸ਼ ਕਰਨੀ ਪਵੇਗੀ : ਜਾਰਜ ਡਬਲਿਊ ਬੁਸ਼

06/03/2020 12:42:55 PM

ਹਿਊਸਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਅਫਰੀਕੀ-ਅਮਰੀਕੀ ਵਿਅਕਤੀ ਦੇ ਪੁਲਸ ਹਿਰਾਸਤ ਵਿਚ ਕਤਲ ਕਾਰਨ ਦੇਸ਼ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਵਿਚਕਾਰ ਅਮਰੀਕੀਆਂ ਨੂੰ ਦੇਸ਼ ਦੀ ਦੁਖਦ ਅਸਫਲਤਾ 'ਤੇ ਧਿਆਨ ਦੇਣ ਅਤੇ ਬਰਾਬਰੀ ਦੇ ਨਿਆਂ ਲਈ ਮਿਲ ਕੇ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ। 

ਮਿਨਿਆਪੋਲਿਸ ਵਿਚ 25 ਮਈ ਨੂੰ ਇਕ ਗੈਰ-ਗੋਰੇ ਪੁਲਸ ਅਧਿਕਾਰੀ ਨੇ ਆਪਣੇ ਗੋਡੇ ਹੇਠ ਜਾਰਜ ਫਲਾਇਡ ਨੂੰ ਦਬਾ ਕੇ ਰੱਖਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਦੇ ਬਾਅਦ ਅਮਰੀਕਾ ਸਣੇ ਕਈ ਦੇਸ਼ਾਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਮਰੀਕਾ ਵਿਚ ਹਿੰਸਕ ਪ੍ਰਦਰਸ਼ਨ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਤੇ ਹੋਰ 4000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਅਰਬਾਂ ਡਾਲਰ ਦੀ ਜਾਇਦਾਦ ਨੂੰ ਨੁਕਸਾਨ ਪੁੱਜਾ ਹੈ।
 
ਜਾਰਜ ਬੁਸ਼ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਲਾਰਾ ਅਨਿਆਂ ਕਾਰਨ ਪਰੇਸ਼ਾਨ ਹਨ ਅਤੇ ਸਾਨੂੰ ਡਰ ਹੈ ਕਿ ਇਹ ਸਾਡੇ ਦੇਸ਼ ਨੂੰ ਅਸਥਿਰ ਕਰ ਦੇਵੇਗਾ। ਬੁਸ਼ਸ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਉਨ੍ਹਾਂ ਦੇ ਬੋਲਣ ਦਾ ਸਮਾਂ ਹੈ ਬਲਕਿ ਇਹ ਉਨ੍ਹਾਂ ਦੇ ਲਈ ਸੁਣਨ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਂਤੀ ਪੂਰਣ ਮਾਰਚ ਦੇਸ਼ ਦੇ ਲਈ ਸਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਹੈਰਾਨ ਕਰਨ ਵਾਲੀ ਨਾਕਾਮਯਾਬੀ ਹੈ ਕਿ ਕਈ ਅਫਰੀਕੀ-ਅਮਰੀਕੀ ਖਾਸ ਤੌਰ 'ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਪਣੇ ਹੀ ਦੇਸ਼ ਵਿਚ ਤਸ਼ੱਦਦ ਸਹਿਣਾ ਪੈਂਦਾ ਹੈ ਤੇ ਡਰਾਇਆ-ਧਮਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਅਮਰੀਕਾ ਲਈ ਆਪਣੀ ਦੁਖਦ ਅਸਫਲਤਾ 'ਤੇ ਧਿਆਨ ਦੇਣ ਦਾ ਹੈ।
ਇਸ ਵਿਚਕਾਰ ਹਿਊਸਟਨ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ 46 ਸਾਲਾ ਫਲਾਇਡ ਨੂੰ ਸ਼ਰਧਾਂਜਲੀ ਦੇਣ ਲਈ ਮਾਸਕ ਪਾ ਕੇ ਅਤੇ ਗੈਰ-ਗੋਰਿਆਂ ਦੀਆਂ ਜ਼ਿੰਦਗੀਆਂ ਨੂੰ ਵੀ ਮਹੱਤਵ ਦੇਣ ਲਈ ਅਪੀਲ ਕੀਤੀ।
 


Lalita Mam

Content Editor

Related News