ਫਿਲੀਪੀਨ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਦੋ ਲੋਕਾਂ ਦੀ ਮੌਤ, 90 ਤੋਂ ਵੱਧ ਬੀਮਾਰ

Thursday, Feb 04, 2021 - 04:36 PM (IST)

ਮਨੀਲਾ- ਫਿਲੀਪੀਨ ਦੇ ਰਾਜਧਾਨੀ ਖੇਤਰ ਵਿਚ ਬਰਫ ਬਣਾਉਣ ਵਾਲੇ ਇਕ ਪਲਾਂਟ ਵਿਚ ਅਮੋਨੀਆ ਗੈਸ ਲੀਕ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 90 ਤੋਂ ਵੱਧ ਲੋਕ ਬੀਮਾਰ ਹੋ ਗਏ। ਉੱਥੇ ਹੀ, ਸੈਂਕੜੇ ਲੋਕ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ਚਲੇ ਗਏ ਹਨ। 

ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵੋਕਤਾਸ ਸਿਟੀ ਦੇ ਮੇਅਰ ਟੋਬੀ ਟਿਏਂਗਕੋ ਨੇ ਦੱਸਿਆ ਕਿ ਟੀਪੀ ਮਾਰਸਲੇ ਆਈਸ ਪਲਾਂਟ ਵਿਚ ਅਮੋਨੀਆ ਗੈਸ ਲੀਕ ਹੋਣ ਕਾਰਨ ਬੁੱਧਵਾਰ ਨੂੰ ਇਕ ਕਰਮਚਾਰੀ ਦੀ ਮੌਤ ਹੋ ਗਈ, ਉੱਥੇ ਹੀ ਪਲਾਂਟ ਅੰਦਰੋਂ ਇਕ ਇਲੈਕਟ੍ਰੀਸ਼ੀਅਨ ਦੀ ਲਾਸ਼ ਵੀਰਵਾਰ ਨੂੰ ਬਰਾਮਦ ਹੋਈ। ਅਧਿਕਾਰੀਆਂ ਨੇ ਦੱਸਿਆ ਕਿ 90 ਤੋਂ ਵੱਧ ਕਰਮਚਾਰੀਆਂ ਤੇ ਨਿਵਾਸੀਆਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ। 

ਉਨ੍ਹਾਂ ਦੱਸਿਆ ਕਿ 20 ਤੋਂ ਵੱਧ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ, ਅੱਖਾਂ ਤੇ ਚਮੜੀ ਵਿਚ ਜਲਣ ਅਤੇ ਹੋਰ ਪ੍ਰੇਸ਼ਾਨੀਆਂ ਮਹਿਸੂਸ ਹੋ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਰਫ ਪਲਾਂਟ ਦੇ ਨੇੜੇ ਰਹਿਣ ਵਾਲੇ ਲੋਕ ਗੈਸ ਦੀ ਬਦਬੂ ਆਉਣ ਦੇ ਬਾਅਦ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਸਨ। ਕਈ ਘੰਟਿਆਂ ਦੇ ਬਾਅਦ ਲੋਕਾਂ ਨੇ ਘਰਾਂ ਨੂੰ ਵਾਪਸ ਆਉਣਾ ਸ਼ੁਰੂ ਕੀਤਾ। ਸ਼ਹਿਰ ਦੇ ਮੇਅਰ ਨੇ ਲੋਕਾਂ ਤੋਂ ਮੁਆਫੀ ਮੰਗੀ ਹੈ ਤੇ ਕਿਹਾ ਕਿ ਕੰਪਨੀ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦਾ ਅਤੇ ਹੋਰ ਲੋਕਾਂ ਦੇ ਇਲਾਜ ਦਾ ਖਰਚਾ ਚੁੱਕੇਗੀ। ਮੇਅਰ ਦੀ ਮਾਂ ਕੋਲ ਵੀ ਇਸ ਕੰਪਨੀ ਦਾ ਕੁਝ ਸ਼ੇਅਰ ਹੈ। ਮੇਅਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। 


Lalita Mam

Content Editor

Related News