ਸਟਾਕਹੋਮ ’ਚ ਸ਼ਾਰਟਸ ’ਤੇ ਭਗਵਾਨ ਗਣੇਸ਼ ਦੀ ਫੋਟੋ ਛਾਪੀ
Wednesday, Jan 15, 2020 - 10:38 PM (IST)

ਨੇਵਾਦਾ (ਅਮਰੀਕਾ)– ਸਵੀਡਨ ਦੇ ਸਟਾਕਹੋਮ ’ਚ ਕੱਪੜਿਆਂ ਦੀ ਬ੍ਰਾਂਡ ਹੁਡੀ ਲੈਬ ’ਚ ਸ਼ਾਰਟਸ ਭਗਵਾਨ ਗਣੇਸ਼ ਦੀ ਫੋਟੋ ਛਾਪਣ ’ਤੇ ਹਿੰਦੂਆਂ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਨੇਵਾਦਾ (ਅਮਰੀਕਾ) ਵਿਚ ਹਿੰਦੂ ਨੇਤਾ ਰਾਜਨ ਜੈਦ ਨੇ ਕਿਹਾ ਹੈ ਕਿ ਭਗਵਾਨ ਗਣੇਸ਼ ਜੀ ਹਿੰਦੂਆਂ ਦੇ ਪੂਜਨ ਯੋਗ ਹਨ ਅਤੇ ਉਨ੍ਹਾਂ ਦੀ ਤਸਵੀਰ ਦੀ ਕਮਰਸ਼ੀਅਲ ਅਤੇ ਹੋਰ ਰੂਪ ’ਚ ਵਰਤੋਂ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇਗੀ। ਇਸ ਦਾ ਅਸੀਂ ਪੁਰਜ਼ੋਰ ਵਿਰੋਧ ਕਰਾਂਗੇ ਅਤੇ ਉਨ੍ਹਾਂ ਕੰਪਨੀ ਨੂੰ ਇਸ ਨੂੰ ਵਾਪਸ ਲੈਣ ਅਤੇ ਮੁਆਫੀ ਮੰਗਣ ਲਈ ਵੀ ਕਿਹਾ।