ਫ਼ਰਾਂਸ ’ਚ ਕੋਰੋਨਾ ਕਾਰਣ ਤੀਜੀ ਵਾਰ ਦੇਸ਼ ਪੱਧਰੀ ਤਾਲਾਬੰਦੀ, ਯਾਤਰਾ ਕਰਨ ਲਈ ਦੱਸਣਾ ਪਵੇਗਾ ਕਾਰਣ

Monday, Apr 05, 2021 - 10:18 AM (IST)

ਫ਼ਰਾਂਸ ’ਚ ਕੋਰੋਨਾ ਕਾਰਣ ਤੀਜੀ ਵਾਰ ਦੇਸ਼ ਪੱਧਰੀ ਤਾਲਾਬੰਦੀ, ਯਾਤਰਾ ਕਰਨ ਲਈ ਦੱਸਣਾ ਪਵੇਗਾ ਕਾਰਣ

ਪੈਰਿਸ (ਯੂ. ਐੱਨ. ਆਈ.)- ਫ਼ਰਾਂਸ ’ਚ ਕੌਮਾਂਤਰੀ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਤੀਜੀ ਵਾਰ ਦੇਸ਼ ਪੱਧਰੀ ਤਾਲਾਬੰਦੀ ਲਾਗੂ ਹੋ ਗਈ ਹੈ। ਬੀ. ਬੀ. ਸੀ. ਦੀ ਰਿਪੋਰਟ ਅਨੁਸਾਰ ਸ਼ਨੀਵਾਰ ਤੋਂ ਲਾਗੂ ਹੋਈ ਤਾਲਾਬੰਦੀ ’ਚ ਸਾਰੇ ਸਕੂਲ-ਕਾਲਜ ਅਤੇ ਗ਼ੈਰ ਜ਼ਰੂਰੀ ਸਾਮਾਨਾਂ ਦੀਆਂ ਦੁਕਾਨਾਂ ਅਗਲੇ ਚਾਰ ਹਫ਼ਤੇ ਤੱਕ ਬੰਦ ਰਹਿਣਗੀਆਂ ਅਤੇ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਾਗੂ ਰਹੇਗਾ । ਨਾਲ ਹੀ ਮੰਗਲਵਾਰ ਤੋਂ 10 ਕਿਲੋਮੀਟਰ ਤੱਕ ਦੀ ਯਾਤਰਾ ਕਰਨ ਲਈ ਲੋਕਾਂ ਨੂੰ ਪੁਖਤਾ ਕਾਰਣ ਦੱਸਣਾ ਪਵੇਗਾ।

ਇਹ ਵੀ ਪੜ੍ਹੋ: ਅਨੋਖਾ ਮਾਮਲਾ : 3 ਪ੍ਰਾਈਵੇਟ ਪਾਰਟ ਨਾਲ ਪੈਦਾ ਹੋਇਆ ਦੁਨੀਆ ਦਾ ਪਹਿਲਾ ਬੱਚਾ

ਫ਼ਰਾਂਸ ’ਚ ਸ਼ੁੱਕਰਵਾਰ ਨੂੰ ਕੋਰੋਨਾ ਤੋਂ ਪੀੜਤ ਅਤੇ ਇੰਸੈਂਟਿਵ ਕੇਅਰ ਯੁਨਿਟ (ਆਈ. ਸੀ. ਯੂ.) ’ਚ ਦਾਖਲ ਮਰੀਜ਼ਾਂ ’ਚ 145 ਦਾ ਵਾਧਾ ਹੋਇਆ। ਇਹ ਗਿਣਤੀ ਪਿਛਲੇ ਪੰਜ ਮਹੀਨਿਆਂ ਦੌਰਾਨ ਇਕ ਦਿਨ ’ਚ ਆਈ. ਸੀ. ਯੂ. ’ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਮੌਜੂਦਾ ਸਮੇਂ ’ਚ ਇਸ ਬੀਮਾਰੀ ਤੋਂ ਪੀੜਤ ਲਗਭਗ 5000 ਮਰੀਜ਼ ਆਈ. ਸੀ. ਯੂ. ’ਚ ਦਾਖਲ ਹਨ। ਇੱਥੇ ਸ਼ੁੱਕਰਵਾਰ ਨੂੰ ਕੋਵਿਡ-19 ਦੇ 46,677 ਮਾਮਲੇ ਦਰਜ ਕੀਤੇ ਗਏ ਸਨ ਅਤੇ 304 ਮਰੀਜ਼ਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ: ਪ੍ਰੇਮਿਕਾ ਦੇ ਸ਼ੱਕ ਨੇ ਪ੍ਰੇਮੀ ਨੂੰ ਪਾਇਆ ਪੰਗੇ ’ਚ, ਪਹੁੰਚਿਆ ਹਸਪਤਾਲ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News