ਸਨੋਫੀ ਦਾ ਟੀਕਾ 2021 ਤੱਕ ਟਲਿਆ, ਆਸਟ੍ਰੇਲੀਆ ਦਾ ਹੋਇਆ ਫੇਲ

12/12/2020 2:36:59 PM

ਪੈਰਿਸ— ਫਰਾਂਸ ਅਤੇ ਆਸਟ੍ਰੇਲੀਆ ਨੂੰ ਕੋਰੋਨਾ ਟੀਕੇ ਨੂੰ ਲੈ ਕੇ ਥੋੜ੍ਹਾ ਝਟਕਾ ਲੱਗਾ ਹੈ। ਫ੍ਰੈਂਚ ਫਾਰਮਾ ਕੰਪਨੀ ਸਨੋਫੀ ਦਾ ਟੀਕਾ 2021 ਦੇ ਅੰਤ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਉੱਥੇ ਹੀ, ਆਸਟ੍ਰੇਲੀਆ ਦਾ ਟੀਕਾ ਗਲਤ ਐੱਚ. ਆਈ. ਵੀ. ਪਾਜ਼ੀਟਿਵ ਨਤੀਜੇ ਦੇਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਨੇ ਇਸ ਟੀਕੇ ਦੀਆਂ ਪੰਜ ਕਰੋੜ ਖੁਰਾਕਾਂ ਬੁੱਕ ਕਰਨ ਦੀ ਗੱਲ ਕਹੀ ਸੀ।

ਫ੍ਰੈਂਚ ਕੰਪਨੀ ਸਨੋਫੀ ਤੇ ਬ੍ਰਿਟੇਨ ਦੀ ਬਹੁਰਾਸ਼ਟਰੀ ਫਾਰਮਾ ਕੰਪਨੀ ਜੀ. ਐੱਸ. ਕੇ. ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਵੈਕਸੀਨ ਸਾਲ 2021 ਦੇ ਅੰਤ ਤੱਕ ਤਿਆਰ ਨਹੀਂ ਹੋ ਸਕੇਗੀ। ਇਹ ਘੋਸ਼ਣਾ ਟ੍ਰਾਇਲ ਦੇ ਅੰਤਿਮ ਨਤੀਜਿਆਂ ਤੋਂ ਬਾਅਦ ਕੀਤੀ ਗਈ ਹੈ।

ਇਹ ਟੀਕਾ ਜ਼ਿਆਦਾ ਉਮਰ ਦੇ ਮਰੀਜ਼ਾਂ 'ਚ ਘੱਟ ਇਮਿਊਨ ਰਿਸਪਾਂਸ ਪੈਦਾ ਕਰ ਰਿਹਾ ਸੀ। ਇਹੀ ਕਾਰਨ ਹੈ ਕਿ ਇਸ ਟੀਕੇ ਦੀ ਲਾਂਚਿੰਗ ਨੂੰ 2021 ਦੀ ਆਖ਼ਰੀ ਤਿਮਾਹੀ ਤੱਕ ਲਈ ਟਾਲ ਦਿੱਤਾ ਗਿਆ ਹੈ। ਟੀਕੇ ਦੇ ਅੰਤਿਮ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਟੀਕਾ ਜ਼ਿਆਦਾ ਉਮਰ ਦੇ ਲੋਕਾਂ 'ਚ ਬਹੁਤਾ ਅਸਰਦਾਰ ਨਹੀਂ ਹੈ। ਇੱਧਰ ਸਨੋਫੀ ਦੇ ਕਾਰਜਕਾਰੀ ਉਪ ਮੁਖੀ ਥਾਮਸ ਟ੍ਰਾਯੋਂਫੇ ਨੇ ਕਿਹਾ ਕਿ ਅਸੀਂ ਅੱਗੇ ਦਾ ਰਸਤਾ ਪਛਾਣ ਲਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਫਾਰਮਾ ਕੰਪਨੀ ਪੂਰੀ ਦੁਨੀਆ ਲਈ ਟੀਕਾ ਨਹੀਂ ਬਣਾ ਸਕਦੀ ਹੈ, ਦੁਨੀਆ ਨੂੰ ਇਕ ਤੋਂ ਜ਼ਿਆਦਾ ਟੀਕਿਆਂ ਦੀ ਜ਼ਰੂਰਤ ਹੋਵੇਗੀ। ਉੱਥੇ ਹੀ, ਜੀ. ਐੱਸ. ਕੇ ਦੇ ਮੁਖੀ ਰੋਜ਼ਰ ਕੋਨਰ ਦਾ ਕਹਿਣਾ ਹੈ ਕਿ ਟ੍ਰਾਇਲ ਦੌਰਾਨ ਨਤੀਜੇ ਉਮੀਦਾਂ ਦੇ ਜ਼ਿਆਦਾ ਖਰੇ ਨਹੀਂ ਰਹੇ ਪਰ ਅਸੀਂ ਅਸਰਦਾਰ ਟੀਕਾ ਬਣਵਾਂਗੇ, ਇਹ ਤੈਅ ਹੈ।


Sanjeev

Content Editor

Related News