ਇਮਰਾਨ ਨੂੰ ਵਿਦੇਸ਼ੀ ਫੰਡਿੰਗ, ਪਾਰਟੀ ਦੇ ਨੇਤਾ ਨੇ ਕੀਤੀ EC ਨੂੰ ਸ਼ਿਕਾਇਤ

11/25/2019 12:55:30 AM

ਇਸਲਾਮਾਬਾਦ - ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਅਸੰਤੁਸ਼ਟ ਸੰਸਥਾਪਕ ਮੈਂਬਰ ਅਕਬਰ ਐੱਸ ਬਾਬਰ ਨੇ ਆਪਣੀ ਪਾਰਟੀ ਖਿਲਾਫ ਵਿਦੇਸ਼ੀ ਫੰਡਿੰਗ ਦੇ ਮਾਮਲੇ 'ਚ ਹੁਣ ਇਕ ਹੋਰ ਪਟੀਸ਼ਨ ਦਾਖਿਲ ਕੀਤੀ ਹੈ। ਉਨ੍ਹਾਂ ਆਖਿਆ ਕਿ ਸੱਚ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਗਠਨ ਕੀਤੀ ਗਈ ਜਾਂਚ ਕਮੇਟੀ ਦੀ ਬਜਾਏ ਪਾਕਿਸਤਾਨ ਦਾ ਚੋਣ ਕਮਿਸ਼ਨ (ਈ. ਸੀ. ਪੀ.) ਖੁਦ ਇਸ ਮਾਮਲੇ ਦੀ ਜਾਂਚ ਕਰੇ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਖਿਲਾਫ 5 ਸਾਲ ਪੁਰਾਣੇ ਵਿਦੇਸ਼ੀ ਫੰਡਿੰਗ ਦੇ ਮਾਮਲੇ 'ਚ ਪਾਕਿਸਤਾਨੀ ਚੋਣ ਕਮਿਸ਼ਨ ਰੁਜ਼ਾਨਾ ਸੁਣਵਾਈ ਲਈ ਤਿਆਰ ਹੋ ਗਿਆ ਸੀ, ਜਿਸ ਤੋਂ 3 ਦਿਨ ਬਾਅਦ ਬਾਬਰ ਨੇ ਹੁਣ ਦੂਜੀ ਪਟੀਸ਼ਨ ਲਾਈ ਹੈ। 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ , ਈ. ਸੀ. ਪੀ. 'ਚ ਦਾਇਰ ਕੀਤੀ ਗਈ 6 ਪੰਨਿਆਂ ਦੀ ਪਟੀਸ਼ਨ 'ਚ ਬਾਬਰ ਨੇ ਪੀ. ਟੀ. ਆਈ. 'ਤੇ ਦੋਸ਼ ਲਗਾਉਂਦੇ ਹੋਏ ਆਖਿਆ ਕਿ ਜਾਂਚ ਕਮੇਟੀ ਦੇ ਕਾਰਜਾਂ ਨੂੰ ਪਾਰਟੀ ਵੱਲੋਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਜਾਂਚ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਈ. ਸੀ. ਪੀ. ਤੋਂ ਅਪੀਲ ਕੀਤੀ ਕਿ ਉਹ ਪੀ. ਟੀ. ਆਈ. ਦੇ ਬੈਂਕ ਖਾਤਿਆਂ ਨਾਲ ਜੁੜੇ ਜਾਂਚ ਕਮੇਟੀ ਦੇ ਰਿਕਾਰਡ ਨੂੰ ਆਪਣੇ ਕਬਜ਼ੇ 'ਚ ਲੈਣ ਦੇ ਨਾਲ ਹੀ ਮਾਮਲੇ ਦੀ ਜਾਂਚ ਖੁਦ ਕਰਨ।


Khushdeep Jassi

Content Editor

Related News