ਉੱਡਣ ਵਾਲੀ ਟੈਕਸੀ ਦੇ ਸੁਪਨੇ ਸਾਕਾਰ ਕਰਨ ਲਈ ਇਕਜੁੱਟ ਹੋਏ ਨਾਸਾ ਤੇ ਉਬੇਰ

Wednesday, May 09, 2018 - 04:46 PM (IST)

ਲਾਸ ਏਂਜਲਸ— ਅਮਰੀਕਾ ਦੇ ਸ਼ਹਿਰਾਂ ਵਿਚ ਉਡਣ ਵਾਲੀ ਟੈਕਸੀ ਦੀ ਸੰਭਾਵਨਾਵਾਂ ਲੱਭਣ ਲਈ ਕੈਬ ਸੇਵਾ ਦੇਣ ਵਾਲੀ ਕੰਪਨੀ ਉਬੇਰ ਅਤੇ ਪੁਲਾੜ ਏਜੰਸੀ ਨਾਸਾ ਇਕੱਠੇ ਮਿਲ ਕੇ ਕੰਮ ਕਰਨਗੇ। ਨਾਸਾ ਨੇ ਕੱਲ ਕਿਹਾ ਕਿ ਉਹ ਤਥਾ-ਕਥਿਤ ਰੂਪ ਨਾਲ ਹਵਾ ਵਿਚ ਉੱਡਣ ਵਿਚ ਸਮਰਥ ਵਾਹਨਾਂ ਦੇ ਰੂਪਾਂ ਦਾ ਪ੍ਰੀਖਣ ਸ਼ੁਰੂ ਕਰੇਗਾ। ਇਨ੍ਹਾਂ ਵਾਹਨਾਂ ਵਿਚ ਡਿਲੀਵਰੀ ਡਰੋਨ ਵੀ ਸ਼ਾਮਲ ਹੋਣਗੇ। ਇਹ ਘੋਸ਼ਣਾ ਲਾਸ ਏਂਜਲਸ ਵਿਚ ਹੋਏ ਉਬੇਰ ਐਲੀਵੇਟ ਸੰਮੇਲਨ ਵਿਚ ਕੀਤੀ ਗਈ, ਜਿੱਥੇ ਸ਼ਹਿਰੀ ਹਵਾਬਾਜ਼ੀ ਦੇ ਭਵਿੱਖ 'ਤੇ ਚਰਚਾ ਕਰਨ ਲਈ ਤਕਨੀਕ ਅਤੇ ਆਵਾਜਾਈ ਨਾਲ ਜੁੜੇ ਕਈ ਦਿੱਗਜ ਸ਼ਾਮਲ ਹੋਏ ਸਨ।
ਨਾਸਾ ਨੇ ਕਿਹਾ ਕਿ ਇਸ ਦਾ ਮਕਸਦ ਇਕ ਰਾਈਡਸ਼ੇਅਰ ਜਾਂ ਕਾਰਪੂਲ ਨੈਟਵਰਕ ਬਣਾਉਣਾ ਹੈ, ਜੋ ਨਿਵਾਸੀਆਂ ਨੂੰ ਇਕ ਛੋਟੇ ਜਹਾਜ਼ ਵਿਚ ਸਫਰ ਕਰਨ ਦੀ ਸੁਵਿਧਾ ਦਿੰਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਹੁਣ ਉਹ ਇਕ ਕਾਰ ਬੁੱਕ ਕਰਨ ਲਈ ਐਪ ਦਾ ਇਸਤੇਮਾਲ ਕਰਦੇ ਹਨ। ਪੁਲਾੜ ਏਜੰਸੀ ਨੇ ਕਿਹਾ ਕਿ ਡਾਲਾਸ ਫੋਰਟ ਵਰਥ ਇੰਟਰਨੈਸ਼ਨਲ ਹਵਾਈਅੱਡੇ ਵਿਚ ਉਸ ਦੇ ਖੋਜ ਕੇਂਦਰ 'ਤੇ ਰੂਪਾਂ ਦਾ ਪ੍ਰੀਖਣ ਕੀਤਾ ਜਾਏਗਾ।


Related News