ਆਸਟ੍ਰੇਲੀਆ ’ਚ ਹੜ੍ਹ ਦੀ ਚਿਤਾਵਨੀ
Sunday, Feb 09, 2025 - 05:05 AM (IST)
ਸਿਡਨੀ - ਆਸਟ੍ਰੇਲੀਆ ਦੇ ਉੱਤਰ-ਪੂਰਬੀ ਖੇਤਰ ਵਿਚ ਫਿਰ ਤੋਂ ਭਾਰੀ ਮੀਂਹ ਕਾਰਨ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਬਿਊਰੋ (ਬੀ. ਓ. ਐੱਮ.) ਨੇ ਕੁਈਨਜ਼ਲੈਂਡ ਸੂਬੇ ਦੇ ਉੱਤਰੀ ਖੇਤਰ ’ਚ ਤੱਟ ਤੋਂ 300 ਕਿਲੋਮੀਟਰ ਦੂਰ ਦੇ ਸ਼ਹਿਰਾਂ ’ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ। ਬੀ. ਓ. ਐੱਮ. ਨੇ ਗੰਭੀਰ ਮੌਸਮ ਚਿਤਾਵਨੀ ’ਚ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਖੇਤਰ ਵਿਚ ਜਾਨਲੇਵਾ ਹੜ੍ਹਾਂ ਦਾ ਕਾਰਨ ਬਣ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਹ ਖੇਤਰ 1 ਫਰਵਰੀ ਤੋਂ ਭਿਆਨਕ ਹੜ੍ਹ ਦੀ ਮਾਰ ਹੇਠ ਹੈ, ਜਿਸ ’ਚ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਜਾਇਦਾਦ ਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।