ਦੁਨੀਆ ਦੀ ਸੱਤਵੀਂ ਸਭ ਤੋਂ ਉੱਚੀ ਚੋਟੀ ''ਤੇ ਡਿੱਗਣ ਕਾਰਨ ਪੰਜ ਰੂਸੀ ਪਰਬਤਾਰੋਹੀਆਂ ਦੀ ਮੌਤ
Tuesday, Oct 08, 2024 - 01:31 PM (IST)
ਕਾਠਮੰਡੂ (ਪੋਸਟ ਬਿਊਰੋ)- ਦੁਨੀਆ ਦੀ ਸੱਤਵੀਂ ਸਭ ਤੋਂ ਉੱਚੀ ਚੋਟੀ 'ਮਾਊਂਟ ਧੌਲਾਗਿਰੀ' 'ਤੇ ਤਿਲਕ ਕੇ ਡਿੱਗਣ ਵਾਲੇ 5 ਰੂਸੀ ਪਰਬਤਾਰੋਹੀਆਂ ਦੀ ਮੌਤ ਹੋ ਗਈ। ਨੇਪਾਲ ਵਿੱਚ ਇੱਕ ਮੁਹਿੰਮ ਪ੍ਰਬੰਧਕ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਰੂਸੀ ਪਰਬਤਾਰੋਹੀ ਨੇਪਾਲ ਦੇ ਪਤਝੜ ਰੁੱਤ ਦੇ ਚੜ੍ਹਾਈ ਦੇ ਮੌਸਮ ਦੌਰਾਨ 8,167-ਮੀਟਰ (26,788-ਫੁੱਟ) ਉੱਚੇ ਧੌਲਾਗਿਰੀ ਪਹਾੜ 'ਤੇ ਚੜ੍ਹ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਬੰਦਰਗਾਹ 'ਤੇ ਖਿਸਕੀ ਜ਼ਮੀਨ, ਮਲਬੇ ਹੇਠਾਂ ਦੱਬੇ 200 ਲੋਕ
ਕਾਠਮੰਡੂ ਸਥਿਤ I AM ਟ੍ਰੈਕਿੰਗ ਐਂਡ ਐਕਸਪੀਡੀਸ਼ਨਜ਼ ਦੇ ਪੇਮਬਾ ਜੰਗਬੂ ਸ਼ੇਰਪਾ ਨੇ ਕਿਹਾ ਕਿ ਇਹ ਪਰਬਤਾਰੋਹੀ ਐਤਵਾਰ ਤੋਂ ਲਾਪਤਾ ਦੱਸੇ ਗਏ ਸਨ ਅਤੇ ਇੱਕ ਬਚਾਅ ਹੈਲੀਕਾਪਟਰ ਨੇ ਮੰਗਲਵਾਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਦੇਖੀਆਂ। ਇਹ ਅਜੇ ਵੀ ਤੈਅ ਨਹੀਂ ਸੀ ਕਿ ਲਾਸ਼ਾਂ ਨੂੰ ਪਹਾੜ ਤੋਂ ਕਦੋਂ ਅਤੇ ਕਿਵੇਂ ਹੇਠਾਂ ਲਿਆਉਣਾ ਹੈ, ਜਿਸ ਲਈ ਵਿਆਪਕ ਯੋਜਨਾਬੰਦੀ, ਮਨੁੱਖੀ ਸ਼ਕਤੀ ਅਤੇ ਸਾਜ਼ੋ-ਸਾਮਾਨ ਦੀ ਲੋੜ ਹੋਵੇਗੀ।ਉਨ੍ਹਾਂ ਵਿੱਚੋਂ ਦੋ ਪਰਬਤਰੋਹੀ ਅਸਲ ਵਿੱਚ ਸਿਖਰ 'ਤੇ ਪਹੁੰਚ ਗਏ ਸਨ। ਬਾਕੀ ਸਿਖਰ 'ਤੇ ਪਹੁੰਚੇ ਬਿਨਾਂ ਹੀ ਵਾਪਸ ਆ ਗਏ ਸਨ। ਉਦੋਂ ਤੋਂ ਬੇਸ ਕੈਂਪ 'ਤੇ ਉਨ੍ਹਾਂ ਅਤੇ ਟੀਮ ਦੇ ਮੈਂਬਰਾਂ ਵਿਚਕਾਰ ਰੇਡੀਓ ਸੰਪਰਕ ਟੁੱਟ ਗਿਆ ਸੀ।ਪਤਝੜ ਰੁੱਤ ਵਿਚ ਚੜ੍ਹਾਈ ਦਾ ਮੌਸਮ, ਜੋ ਬਸੰਤ ਰੁੱਤ ਜਿੰਨਾ ਪ੍ਰਸਿੱਧ ਨਹੀਂ ਹੈ, ਪਿਛਲੇ ਮਹੀਨੇ ਸ਼ੁਰੂ ਹੋਇਆ ਸੀ।ਇਸ ਦੌਰਾਨ ਪਹਾੜਾਂ ਵਿੱਚ ਭੀੜ ਘੱਟ ਹੁੰਦੀ ਹੈ ਅਤੇ ਪਰਮਿਟ ਫੀਸ ਵੀ ਘੱਟ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।