ਸਵਿਮਿੰਗ ਪੂਲ ''ਚ ਕਰੰਟ ਲੱਗਣ ਕਾਰਨ ਤਿੰਨ ਬੱਚਿਆਂ ਸਣੇ ਪੰਜ ਲੋਕਾਂ ਦੀ ਮੌਤ

06/23/2017 11:58:48 PM

ਤੁਰਕੀ— ਤੁਰਕੀ 'ਚ ਇਕ ਵਾਟਰ ਪਾਰਕ 'ਚ ਬਿਜਲੀ ਦਾ ਝਟਕਾ ਲੱਗਣ ਕਾਰਨ ਤਿੰਨ ਬੱਚਿਆਂ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਕ ਇਹ ਹਾਦਸਾ ਇਸਤਾਂਬੁਲ ਤੋਂ ਕਰੀਬ 100 ਕਿਲੋਮੀਟਰ ਪੂਰਬ 'ਚ ਪੈਂਦੇ ਸਕਾਰਿਆ ਸੂਬੇ ਦੇ ਅਕਯਾਜ਼ੀ ਸ਼ਹਿਰ 'ਚ ਵਾਪਰਿਆ। ਜਿਥੇ ਤਿੰਨ ਬੱਚੇ ਸਵਿਮਿੰਗ ਪੂਲ 'ਚ ਨਹਾ ਰਹੇ ਸੀ। ਉਸ ਪੂਲ ਦੇ ਕਿਨਾਰੇ ਇਕ ਬਿਜਲੀ ਦੀ ਤਾਰ ਸੀ ਜਿਸ ਕਾਰਨ ਪੂਲ 'ਚ ਕਰੰਟ ਆ ਗਿਆ ਅਤੇ ਉਸ 'ਚ ਨਹਾ ਰਹੇ 3 ਬੱਚੇ ਇਸ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ 58 ਸਾਲਾਂ ਵਾਟਰ ਪਾਰਕ ਦਾ ਮਾਲਿਕ ਅਤੇ ਉਸ ਦੇ 30 ਸਾਲਾਂ ਬੇਟੇ ਨੇ ਪਾਣੀ 'ਚ ਛਾਲ ਮਾਰ ਦਿੱਤੀ। ਗੰਭੀਰ ਰੂਪ ਨਾਲ ਜ਼ਖਮੀ ਪੰਜਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਜਾਣਕਾਰੀ ਮੁਤਾਬਕ ਮ੍ਰਿਤਕ ਬੱਚਿਆਂ ਦੀ ਉਮਰ 12, 15 ਅਤੇ 17 ਸਾਲ ਹੈ।


Related News