10 ਮੰਜ਼ਿਲਾ ਵਪਾਰਕ ਪਲਾਜ਼ਾ ''ਚ ਲੱਗੀ ਅੱਗ, ਸੱਤ ਲੋਕ ਜ਼ਖਮੀ

Wednesday, Mar 26, 2025 - 04:09 PM (IST)

10 ਮੰਜ਼ਿਲਾ ਵਪਾਰਕ ਪਲਾਜ਼ਾ ''ਚ ਲੱਗੀ ਅੱਗ, ਸੱਤ ਲੋਕ ਜ਼ਖਮੀ

ਕਾਠਮੰਡੂ (ਪੋਸਟ ਬਿਊਰੋ)- ਪੂਰਬੀ ਨੇਪਾਲ ਦੇ ਇੱਕ ਸ਼ਹਿਰ ਵਿੱਚ ਬੁੱਧਵਾਰ ਨੂੰ ਇੱਕ ਬਹੁ-ਮੰਜ਼ਿਲਾ ਵਪਾਰਕ ਕੰਪਲੈਕਸ ਵਿੱਚ ਅੱਗ ਲੱਗ ਗਈ। ਅੱਗ ਵਿੱਚ ਸੁਰੱਖਿਆ ਕਰਮਚਾਰੀਆਂ ਸਮੇਤ ਸੱਤ ਲੋਕ ਜ਼ਖ਼ਮੀ ਹੋ ਗਏ ਜਦੋਂ ਕਿ 11 ਲੋਕਾਂ ਨੂੰ ਬਚਾਇਆ ਗਿਆ। ਪੂਰਬੀ ਨੇਪਾਲ ਵਿੱਚ ਸਥਿਤ ਇਟਾਹਾਰੀ ਸਬ-ਮੈਟਰੋਪੋਲੀਟਨ ਸਿਟੀ ਦੇ ਮੁੱਖ ਚੌਕ 'ਤੇ ਸੈਂਟਰਲ ਪਲਾਜ਼ਾ ਮਾਲ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਬਾਰਾਂ ਫਾਇਰ ਇੰਜਣ ਭੇਜੇ ਗਏ।

ਨੇਪਾਲ ਪੁਲਸ, ਹਥਿਆਰਬੰਦ ਪੁਲਸ ਬਲ ਅਤੇ ਨੇਪਾਲੀ ਫੌਜ ਦੇ ਲਗਭਗ 300 ਜਵਾਨਾਂ ਨੂੰ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਅਤੇ ਅੱਗ 'ਤੇ ਕਾਬੂ ਪਾਉਣ ਲਈ ਲਗਾਇਆ ਗਿਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਮੁੱਢਲੀ ਜਾਣਕਾਰੀ ਅਨੁਸਾਰ ਅੱਗ 10 ਮੰਜ਼ਿਲਾ ਇਮਾਰਤ ਦੀ ਪੰਜਵੀਂ ਅਤੇ ਛੇਵੀਂ ਮੰਜ਼ਿਲ 'ਤੇ ਸਥਿਤ ਇੱਕ ਰੈਸਟੋਰੈਂਟ ਤੋਂ ਸ਼ੁਰੂ ਹੋਈ।

ਪੜ੍ਹੋ ਇਹ ਅਹਿਮ ਖ਼ਬਰ-35 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ ਜੋੜਾ ਡਿਪੋਰਟ, ਛੁਟਿਆ ਬੱਚਿਆਂ ਦਾ ਸਾਥ 

ਪੁਲਸ ਅਨੁਸਾਰ, ਅੱਗ ਬੁਝਾਉਣ ਦੌਰਾਨ ਪੰਜ ਸੁਰੱਖਿਆ ਕਰਮਚਾਰੀਆਂ ਸਮੇਤ ਸੱਤ ਲੋਕ ਜ਼ਖਮੀ ਹੋ ਗਏ ਜਦੋਂ ਕਿ ਅੱਗ ਲੱਗਣ ਦੌਰਾਨ 10 ਮੰਜ਼ਿਲਾ ਇਮਾਰਤ ਵਿੱਚ ਫਸੇ ਤਿੰਨ ਲੋਕਾਂ ਨੂੰ ਫੌਜ ਦੇ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਇਆ ਗਿਆ। ਪੁਲਸ ਨੇ ਅੱਗੇ ਦੱਸਿਆ ਕਿ ਅੱਠ ਹੋਰ ਲੋਕਾਂ ਨੂੰ ਰੱਸੀਆਂ ਦੀ ਮਦਦ ਨਾਲ ਬਚਾਇਆ ਗਿਆ। ਇਸ ਵਪਾਰਕ ਕੰਪਲੈਕਸ ਵਿੱਚ ਇੱਕ QFX ਸਿਨੇਮਾ ਹਾਲ, ਇੱਕ ਬੈਂਕ, ਸੁਪਰਮਾਰਕੀਟ, ਰੈਸਟੋਰੈਂਟ ਤੋਂ ਇਲਾਵਾ, ਕੱਪੜੇ ਅਤੇ ਇਲੈਕਟ੍ਰਾਨਿਕ ਦੁਕਾਨਾਂ ਵੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News