ਬਰਡ ਫਲੂ ਦਾ ਖਦਸ਼ਾ, ਆਸਟ੍ਰੇਲੀਆਈ ਸਰਕਾਰ ਵੱਲੋਂ ਕਰੋੜਾਂ ਡਾਲਰ ਦੇ ਫੰਡ ਦੀ ਘੋਸ਼ਣਾ

Monday, Oct 14, 2024 - 12:49 PM (IST)

ਬਰਡ ਫਲੂ ਦਾ ਖਦਸ਼ਾ, ਆਸਟ੍ਰੇਲੀਆਈ ਸਰਕਾਰ ਵੱਲੋਂ ਕਰੋੜਾਂ ਡਾਲਰ ਦੇ ਫੰਡ ਦੀ ਘੋਸ਼ਣਾ

ਕੈਨਬਰਾ (ਏਜੰਸੀ): ਆਸਟ੍ਰੇਲੀਆਈ ਸਰਕਾਰ ਨੇ ਬਰਡ ਫਲੂ ਦੇ ਘਾਤਕ ਹਮਲੇ ਦੇ ਸੰਭਾਵੀ ਖਦਸ਼ੇ ਤਹਿਤ ਤਿਆਰੀਆਂ ਨੂੰ ਵਧਾਉਣ ਲਈ ਨਵੀਂ ਫੰਡਿੰਗ ਦੀ ਘੋਸ਼ਣਾ ਕੀਤੀ ਹੈ। ਸਰਕਾਰ ਨੇ ਸੋਮਵਾਰ ਨੂੰ ਹਾਈ-ਪੈਥੋਜੈਨੀਸਿਟੀ ਏਵੀਅਨ ਇਨਫਲੂਐਂਜ਼ਾ (HPAI) ਦੇ H5N1 ਸਟ੍ਰੇਨ ਤੋਂ ਆਸਟ੍ਰੇਲੀਆ ਨੂੰ ਬਚਾਉਣ ਲਈ ਜੈਵਿਕ ਸੁਰੱਖਿਆ, ਵਾਤਾਵਰਣ ਅਤੇ ਜਨਤਕ ਸਿਹਤ ਉਪਾਵਾਂ ਲਈ ਵਾਧੂ 95 ਮਿਲੀਅਨ ਆਸਟ੍ਰੇਲੀਆਈ ਡਾਲਰ (63.9 ਮਿਲੀਅਨ ਡਾਲਰ) ਦੀ ਘੋਸ਼ਣਾ ਕੀਤੀ।

ਨਵੀਂ ਫੰਡਿੰਗ ਵਿੱਚ H5N1ਦੇ ਪ੍ਰਕੋਪ ਦੀ ਸਥਿਤੀ ਵਿੱਚ ਆਸਟ੍ਰੇਲੀਆਈ ਖੇਤੀਬਾੜੀ ਦੀ ਸੁਰੱਖਿਆ ਲਈ ਪਹਿਲਕਦਮੀਆਂ ਲਈ 37 ਮਿਲੀਅਨ ਆਸਟ੍ਰੇਲੀਅਨ ਡਾਲਰ (24.9 ਮਿਲੀਅਨ ਡਾਲਰ) ਅਤੇ ਖ਼ਤਰੇ ਵਿਚ ਪਈਆਂ ਨਸਲਾਂ ਲਈ ਵਾਤਾਵਰਣੀ ਉਪਾਵਾਂ ਅਤੇ ਸੁਰੱਖਿਆ ਕਾਰਵਾਈਆਂ ਲਈ  35.9 ਮਿਲੀਅਨ ਆਸਟ੍ਰੇਲੀਅਨ ਡਾਲਰ (24.1 ਮਿਲੀਅਨ ਡਾਲਰ) ਸ਼ਾਮਲ ਹਨ। ਹੋਰ 22.1 ਮਿਲੀਅਨ ਆਸਟ੍ਰੇਲੀਅਨ ਡਾਲਰ  (14.8 ਮਿਲੀਅਨ ਡਾਲਰ) ਨੈਸ਼ਨਲ ਮੈਡੀਕਲ ਸਟਾਕਪਾਈਲ ਵਿੱਚ ਵਰਤੋਂ ਲਈ ਤਿਆਰ ਮਹਾਮਾਰੀ ਫਲੂ ਵੈਕਸੀਨਾਂ ਦੀ ਗਿਣਤੀ ਵਧਾ ਕੇ ਜਨਤਕ ਸਿਹਤ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ ਖਰਚ ਕੀਤੇ ਜਾਣਗੇ।

ਪੜ੍ਹੋ ਇਹ ਅਹਿਮ ਖ਼ਬਰ-COP31 ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਨੂੰ ਲੈ ਕੇ ਆਸਟ੍ਰੇਲੀਆ ਦਾ ਤਾਜ਼ਾ ਬਿਆਨ

ਵਾਤਾਵਰਣ ਮੰਤਰੀ ਤਾਨਿਆ ਪਲੀਬਰਸੇਕ ਨੇ ਇੱਕ ਬਿਆਨ ਵਿੱਚ ਕਿਹਾ, "ਜਦੋਂ ਕਿ ਆਸਟ੍ਰੇਲੀਆ HPAI H5N1 ਤੋਂ ਮੁਕਤ ਹੈ ਪਰ ਇਸ ਬਿਮਾਰੀ ਦੀ ਭਿਆਨਕ ਹਕੀਕਤ ਇਹ ਹੈ ਕਿ ਬਾਕੀ ਦੁਨੀਆ ਵਾਂਗ ਅਸੀਂ ਇਸ ਦੇ ਆਉਣ ਨੂੰ ਰੋਕਣ ਦੇ ਯੋਗ ਨਹੀਂ ਹੋਵਾਂਗੇ।" ਜੁਲਾਈ ਵਿੱਚ ਰਾਸ਼ਟਰੀ ਤਿਆਰੀ ਅਤੇ ਪ੍ਰਤੀਕਿਰਿਆ ਸਮਰੱਥਾ ਨੂੰ ਵਧਾਉਣ ਲਈ 6.9 ਮਿਲੀਅਨ ਆਸਟ੍ਰੇਲੀਅਨ ਡਾਲਰ  (4.6 ਮਿਲੀਅਨ ਡਾਲਰ) ਦੀ ਘੋਸ਼ਣਾ ਤੋਂ ਬਾਅਦ H5N1 ਪ੍ਰਤੀਕਿਰਿਆ ਲਈ ਸਰਕਾਰ ਦੀ ਕੁੱਲ ਫੰਡਿੰਗ  100 ਮਿਲੀਅਨ ਆਸਟ੍ਰੇਲੀਅਨ ਡਾਲਰ  (67.3 ਮਿਲੀਅਨ ਡਾਲਰ) ਤੋਂ ਵੱਧ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News